ਇਨ੍ਹਾਂ ਦੇਸ਼ਾਂ 'ਚ ਨਹੀਂ ਵਿਕੇਗਾ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ

Wednesday, May 20, 2020 - 12:04 PM (IST)

ਇਨ੍ਹਾਂ ਦੇਸ਼ਾਂ 'ਚ ਨਹੀਂ ਵਿਕੇਗਾ ਜਾਨਸਨ ਐਂਡ ਜਾਨਸਨ ਬੇਬੀ ਪਾਊਡਰ

ਨਵੀਂ ਦਿੱਲੀ : ਬੇਬੀ ਪ੍ਰੋਡਕ‍ਟ ਬਣਾਉਣ ਲਈ ਮਸ਼ਹੂਰ ਕੰਪਨੀ ਜਾਨਸਨ ਐਂਡ ਜਾਨਸਨ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਕੰਪਨੀ ਨੇ ਅਮਰੀਕਾ ਅਤੇ ਕੈਨੇਡਾ ਵਿਚ ਆਪਣੇ ਉਤਪਾਦ ਬੇਬੀ ਪਾਊਡਰ ਦੀ ਵਿੱਕਰੀ ਰੋਕਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਉਸ ਦੇ ਉਦਪਾਦਾਂ 'ਚ ਐਸਬੇਸਟਸ ਦੀ ਮਿਲਾਵਟ ਨੂੰ ਲੈ ਕੇ ਉਸ ਖਿਲਾਫ ਹਜ਼ਾਰਾਂ ਮੁਕੱਦਮੇ ਦਰਜ ਕਰਵਾਏ ਜਾਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ। ਖਪਤਕਾਰਾਂ ਨੇ ਇਹ ਦਾਅਵਾ ਕਰਦੇ ਹੋਏ ਕੰਪਨੀ ਖਿਲਾਫ 16000 ਤੋਂ ਜ਼ਿਆਦਾ ਮੁਕੱਦਮੇ ਦਰਜ ਕੀਤੇ ਹਨ ਕਿ ਜਾਨਸਨ ਬੇਬੀ ਪਾਊਡਰ ਕੈਂਸਰ ਹੋਣ ਦਾ ਕਾਰਨ ਬਣਿਆ ਹੈ। ਹਾਲਾਂਕਿ ਜਾਨਸਨ ਐਂਡ ਜਾਨਸਨ ਨੇ ਸਮੇਂ-ਸਮੇਂ 'ਤੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਵੀ ਕੀਤਾ ਹੈ।

ਜਾਨਸਨ ਐਂਡ ਜਾਨਸਨ ਨੇ ਕਿਹਾ ਹੈ ਕਿ ਖਪਤਕਾਰਾਂ ਦੀਆਂ ਆਦਤਾਂ ਵਿਚ ਵੱਡੇ ਪੱਧਰ 'ਤੇ ਬਦਲਾਅ ਹੋਣ ਤੋਂ ਇਲਾਵਾ ਬੇਬੀ ਪਾਊਡਰ ਨੂੰ ਲੈ ਕੇ ਗਲਤ ਸੂਚਨਾਵਾਂ ਫੈਲਾਉਣ ਕਾਰਨ ਉੱਤਰੀ ਅਮਰੀਕਾ ਵਿਚ ਪ੍ਰੋਡਕ‍ਟ ਦੀ ਮੰਗ ਘੱਟ ਰਹੀ ਸੀ। ਕੰਪਨੀ ਨੇ ਕਿਹਾ ਕਿ ਕੰਪਨੀ ਨੂੰ ਮੁਕੱਦਮਾ ਕਰਨ ਦੇ ਸਬੰਧ ਵਿਚ ਵਕੀਲਾਂ ਵੱਲੋਂ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਜਾਨਸਨ ਐਂਡ ਜਾਨਸਨ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ ਵਿਚ ਉਤਪਾਦ ਦੀ ਵਿੱਕਰੀ ਘੱਟ ਕਰੇਗਾ ਅਤੇ ਇਹ ਹਿੱਸਾ ਇਸ ਦੇ ਅਮਰੀਕੀ ਖਪਤਕਾਰ ਸਿਹਤ ਕਾਰੋਬਾਰ ਦਾ 0.5 ਫੀਸਦੀ ਹੋਵੇਗਾ। ਪ੍ਰਚੂਨ ਵਿਕਰੇਤਾ ਮੌਜੂਦਾ ਉਤਪਾਦਾਂ ਦੀ ਵਿੱਕਰੀ ਜਾਰੀ ਰੱਖਣਗੇ।


author

cherry

Content Editor

Related News