ਜੇ.ਐੱਨ.ਯੂ. ਦੇ ਕਰਮਚਾਰੀ ਦੇ ਨਾਂ ਵਰਲਡ ਗਿੰਨੀਜ਼ ਬੁੱਕ ''ਚ ਹਨ 4 ਰਿਕਾਰਡ

07/16/2018 1:43:36 AM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦਾ ਕਰਮਚਾਰੀ ਵਿਨੋਦ ਕੁਮਾਰ ਸਿਰਫ ਲੇਖਾ ਵਿਭਾਗ ਵਿਚ ਅੰਕਾਂ ਰਾਹੀਂ ਹਿਸਾਬ ਹੀ ਨਹੀਂ ਦੇਖਦਾ ਸਗੋਂ ਟਾਈਪਿੰਗ ਹੁਨਰ ਲਈ 'ਵਰਲਡ ਗਿੰਨੀਜ਼ ਬੁੱਕ ਰਿਕਾਰਡ' ਵਿਚ 4 ਰਿਕਾਰਡ ਵੀ ਦਰਜ ਕਰਵਾ ਚੁੱਕਾ ਹੈ। ਇਨ੍ਹਾਂ ਰਿਕਾਰਡਾਂ 'ਚ ਉਨ੍ਹਾਂ ਦਾ ਤਾਜ਼ਾ ਰਿਕਾਰਡ ਮੂੰਹ ਵਿਚ ਡੰਡੀ ਪਾ ਕੇ 'ਏ' ਤੋਂ 'ਜ਼ੈੱਡ' ਤੱਕ ਅੰਗਰੇਜ਼ੀ ਵਰਣਮਾਲਾ ਲਿਖਣ ਦਾ ਹੈ। ਇਹ ਅਨੋਖਾ ਕਾਰਨਾਮਾ ਉਨ੍ਹਾਂ ਸਿਰਫ 17.69 ਸਕਿੰਟ ਵਿਚ ਕਰ ਦਿਖਾਇਆ ਹੈ। 
ਕੁਮਾਰ ਨੇ ਦੱਸਿਆ ਕਿ ਮੈਂ ਆਪਣਾ ਪਹਿਲਾ ਰਿਕਾਰਡ ਸਾਲ 2014 ਵਿਚ ਬਣਾਇਆ ਸੀ, ਜਦੋਂ ਮੈਂ ਆਪਣੇ ਨੱਕ ਨਾਲ 103 ਅੱਖਰ 46.30 ਸਕਿੰਟ ਵਿਚ ਲਿਖੇ ਸਨ। ਇਸ ਤਰ੍ਹਾਂ ਲਿਖਣ ਲਈ ਲਿਆ ਗਿਆ ਇਹ ਸਭ ਤੋਂ ਘੱਟ ਸਮਾਂ ਸੀ। ਨਾਂਗਲੋਈ ਦੇ ਰਹਿਣ ਵਾਲੇ ਕੁਮਾਰ ਦਾ ਦੂਜਾ ਰਿਕਾਰਡ ਅੱਖਾਂ ਬੰਦ ਕਰ ਕੇ ਅੰਗਰੇਜ਼ੀ ਵਰਣਮਾਲਾ ਨੂੰ 6.71 ਸਕਿੰਟ ਵਿਚ ਲਿਖਣ ਦਾ ਸੀ। ਤੀਜਾ ਰਿਕਾਰਡ ਉਨ੍ਹਾਂ ਇਕ ਉਂਗਲ ਨਾਲ 29.53 ਸਕਿੰਟ ਵਿਚ ਵਰਣਮਾਲਾ ਲਿਖ ਕੇ ਬਣਾਇਆ।


Related News