ਜੰਮੂ-ਕਸ਼ਮੀਰ ਫਿਲਮ ਨੀਤੀ; ਨੌਜਵਾਨਾਂ ਨੂੰ ‘ਫਿਲਮ ਇੰਡਸਟਰੀ’ ’ਚ ਕੰਮ ਕਰਨ ਦਾ ਸੁਨਹਿਰੀ ਮੌਕਾ

Monday, Jun 21, 2021 - 01:28 PM (IST)

ਜੰਮੂ-ਕਸ਼ਮੀਰ ਫਿਲਮ ਨੀਤੀ; ਨੌਜਵਾਨਾਂ ਨੂੰ ‘ਫਿਲਮ ਇੰਡਸਟਰੀ’ ’ਚ ਕੰਮ ਕਰਨ ਦਾ ਸੁਨਹਿਰੀ ਮੌਕਾ

ਜੰਮੂ— ਜੰਮੂ-ਕਸ਼ਮੀਰ ’ਚ ਨੌਜਵਾਨਾਂ ਲਈ ਫਿਲਮ ਇੰਡਸਟਰੀ ’ਚ ਭਵਿੱਖ ਬਣਾਉਣ ਦੇ ਰਾਹ ਖੁੱਲ੍ਹੇ ਗਏ ਹਨ। ਜੰਮੂ-ਕਸ਼ਮੀਰ ਦੀ ਨਵੀਂ ਫਿਲਮ ਨੀਤੀ ਨੇ ਹੁਨਰਮੰਦਾਂ ਲਈ ਫਿਲਮ ਇੰਡਸਟਰੀ ’ਚ ਕੰਮ ਕਰਨ ਨੂੰ ਬਹੁਤ ਸੌਖਾਲਾ ਬਣਾ ਦਿੱਤਾ ਹੈ। ਸੂਚਨਾ ਅਤੇ ਜਨ ਸੰਪਰਕ ਮਹਿਕਮੇ (ਡੀ. ਆਈ. ਪੀ. ਆਰ.), ਜੰਮੂ ਸਰਕਾਰ ਵਲੋਂ ਇਕ ਬਿਆਨ ਮੁਤਾਬਕ ਫਿਲਮ ਨੀਤੀ ਸਥਾਨਕ ਕਲਾਕਾਰਾਂ ਨੂੰ ਲਾਭ ਪਹੁੰਚਾਉਣ ਲਈ ਰੱਖੀ ਗਈ ਹੈ। ਜਿਨ੍ਹਾਂ ’ਚ ਡਾਂਸਰ, ਫੈਸ਼ਨ ਡਿਜ਼ਾਈਨਰ, ਅਦਾਕਾਰ, ਕੋਰੀਓਗਰਾਫ਼ੀਆਂ, ਸਿਨੇਮਾ ਚਿੱਤਰਕਾਰ, ਸਾਊਂਡ ਰਿਕਾਰਡਿਸਟ, ਸੈੱਟ ਡਿਜ਼ਾਈਨਰ ਅਤੇ ਹੋਰ ਸ਼ਾਮਲ ਹਨ।

ਫਿਲਮ ਨੀਤੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਕੁਦਰਤੀ ਸੁੰਦਰਤਾ ਨੂੰ ਉਤਸ਼ਾਹਿਤ ਕਰਦੇ ਹੋਏ, ਨੀਤੀ ’ਚ ਸਥਾਨਕ ਹੁਨਰਮੰਦਾਂ ਨੂੰ ਆਪਣੇ ਆਪ ਨੂੰ ਰਾਸ਼ਟਰੀ ਪੱਧਰ ’ਤੇ ਸਾਬਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤਜਰਬੇਕਾਰ ਸਥਾਨਕ ਹੁਨਰਮੰਦਾਂ ਨੂੰ 10 ਜੁਲਾਈ ਜਾਂ ਇਸ ਤੋਂ ਪਹਿਲਾਂ ਫਿਲਮ ਨੀਤੀ ਲਈ ਆਪਣੇ ਆਪ ਨੂੰ ਇਸ ਅਧਿਕਾਰਤ ਵੈੱਬਸਾਈਟ https://tinyurl.com/jkfilmpolicy ’ਤੇ  ਰਜਿਸਟਰ ਕਰਨ ਲਈ ਬੁਲਾਇਆ ਗਿਆ ਹੈ। 


author

Tanu

Content Editor

Related News