ਸ਼ੋਪੀਆ 'ਚ ਆਮ ਨਾਗਰਿਕਾਂ ਦੇ ਮਾਰੇ ਜਾਣ ਨਾਲ ਦੁੱਖੀ ਹਾਂ : ਮਹਿਬੂਬਾ ਮੁਫਤੀ

Tuesday, Mar 06, 2018 - 10:34 AM (IST)

ਸ਼ੋਪੀਆ 'ਚ ਆਮ ਨਾਗਰਿਕਾਂ ਦੇ ਮਾਰੇ ਜਾਣ ਨਾਲ ਦੁੱਖੀ ਹਾਂ : ਮਹਿਬੂਬਾ ਮੁਫਤੀ

ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੋਪੀਆ ਜ਼ਿਲੇ 'ਚ ਜਵਾਬੀ ਗੋਲੀਬਾਰੀ 'ਚ ਆਮ ਨਾਗਰਿਕਾਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ ਦੇ ਪਾਹੂ ਇਲਾਕੇ 'ਚ ਐਤਵਾਰ ਰਾਤ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੇ ਸੰਯੁਕਤ ਨਾਕੇ 'ਤੇ ਗੋਲੀਬਾਰੀ ਕੀਤੀ। ਇਸ ਘਟਨਾ 'ਚ 2 ਅੱਤਵਾਦੀਆਂ ਸਮੇਤ 6 ਲੋਕਾਂ ਮਾਰੇ ਗਏ। ਫੌਜ ਨੇ ਦੋਸ਼ ਲਗਾਇਆ ਸੀ ਕਿ ਮਾਰੇ ਗਏ ਲੋਕ ਅੱਤਵਾਦੀ ਸਨ ਅਤੇ ਅੱਤਵਾਦੀ ਸੰਗਠਨ ਲਈ ਕੰਮ ਕਰਦੇ ਸਨ।

ਮਹਿਬੂਬਾ ਨੇ ਟਵੀਟ ਕੀਤਾ, ''ਸ਼ੋਪੀਆਂ 'ਚ ਜਵਾਬੀ ਗੋਲੀਬਾਰੀ ਦੇ ਵਿਚਕਾਰ ਫਸੇ ਕੁਝ ਹੋਰ ਆਮ ਨਾਗਰਿਕਾਂ ਦੀ ਮੌਤ ਦੀ ਘਟਨਾ ਤੋਂ ਬੇਹੱਦ ਦੁੱਖੀ ਹਾਂ। ਮਾਰੇ ਗਏ ਲੋਕਾਂ ਦੇ ਘਰਦਿਆਂ ਪ੍ਰਤੀ ਮੇਰੀ ਹਮਦਰਦੀ ਹੈ।''
ਦੋ ਮਹੀਨੇ ਲੰਬੀ ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਘਾਟੀ ਦੇ ਸਕੂਲ ਅਤੇ ਵਿਦਿਅਕ ਸੰਸਥਾਵਾਂ ਸੋਮਵਾਰ ਨੂੰ ਸ਼ੁਰੂ ਹੋਣੀਆਂ ਸਨ ਪਰ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ। ਸ਼ੋਪੀਆਂ ਤੋਂ ਸੱਤਾਰੁੜ ਪੀ.ਡੀ.ਪੀ. ਦੇ ਵਿਧਾਇਕ ਮੁਹੰਮਦ ਯੁਸੂਫ ਭੱਟ ਨੇ ਗੋਲੀਬਾਰੀ 'ਚ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਘਟਨਾ ਦੀ ਅੱਜ ਨਿੰਦਾ ਕੀਤੀ ਅਤੇ ਇਸ ਦੀ ਨਿਆਇਕ ਜਾਂਚ ਦੀ ਮੰਗ ਕੀਤੀ।
ਦੱਸਣਾ ਚਾਹੁੰਦੇ ਹਾਂ ਕਿ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਐਤਵਾਰ ਨੂੰ ਹੋਈ ਮੁੱਠਭੇੜ ਤੋਂ ਬਾਅਦ ਸੋਮਵਾਰ ਨੂੰ 2 ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਸੰਖਿਆ ਵਧ ਕੇ 6 ਹੋ ਗਈ ਹੈ।
ਪੁਲਸ ਅਧਿਕਾਰੀ ਮਿਲੀ ਜਾਣਕਾਰੀ 'ਚ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਭੱਟ ਦੀ ਮੌਤ ਐਤਵਾਰ ਨੂੰ ਪੁੰਨਹੂ ਪਿੰਡ 'ਚ ਮੁਠਭੇੜ ਦੌਰਾਨ ਹੋਈ ਅਤੇ ਇਸ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਫੌਜ ਦੇ ਮੋਬਾਇਲ ਵਾਈਕਲ ਚੇਕਪੋਸਟ 'ਤੇ ਗੋਲੀਬਾਰੀ 'ਚ ਇਕ ਅੱਤਵਾਦੀ ਅਤੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਸੀ। ਫੌਜ ਨੇ ਕਿਹਾ ਹੈ ਸੀ ਕਿ ਮੁਠਭੇੜ 'ਚ ਮਾਰੇ ਗਏ 3 ਨਾਗਰਿਕ ਅੱਤਵਾਦੀਆਂ ਲਈ ਕੰਮ ਕਰਦੇ ਸਨ। ਮੁਠਭੇੜ ਸਥਾਨ ਤੋਂ ਲੱਗਭਗ 250 ਮੀਟਰ ਦੀ ਦੂਰੀ 'ਤੇ ਸੋਮਵਾਰ ਸਵੇਰੇ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਗੌਹਾਰ ਅਹਿਮਦ ਲੋਨ (24) ਦੇ ਰੂਪ 'ਚ ਕੀਤੀ ਗਈ ਹੈ।


Related News