ਦਿੱਲੀ ਦੇ ਸ਼ਖ਼ਸ ਨੇ ਖਰੀਦ ਲਿਆ JioHotstar Domain, ਮੁਕੇਸ਼ ਅੰਬਾਨੀ ਸਾਹਮਣੇ ਰੱਖ'ਤੀ ਵੱਡੀ ਮੰਗ

Thursday, Oct 24, 2024 - 07:36 PM (IST)

ਦਿੱਲੀ ਦੇ ਸ਼ਖ਼ਸ ਨੇ ਖਰੀਦ ਲਿਆ JioHotstar Domain, ਮੁਕੇਸ਼ ਅੰਬਾਨੀ ਸਾਹਮਣੇ ਰੱਖ'ਤੀ ਵੱਡੀ ਮੰਗ

ਗੈਜੇਟ ਡੈਸਕ- JioCinema ਅਤੇ Disney+ Hotstar ਦੇ ਮਰਜਰ ਤੋਂ ਬਾਅਦ ਚਰਚਾ ਹੈ ਕਿ ਕੰਪਨੀ ਦੋਵਾਂ ਐਪਸ ਨੂੰ ਇਕ ਹੀ ਪਲੇਟਫਾਰਮ 'ਚ ਮਰਜ ਕਰ ਸਕਦੀ ਹੈ। ਯਾਨੀ ਜੀਓ ਸਿਨੇਮਾ ਅਤੇ ਡਿਜ਼ਨੀ ਪਲੱਸ ਹਾਟਸਟਾਰ ਦਾ ਐਕਸੈਸ ਇਕ ਪਲੇਟਫਾਰਮ 'ਤੇ ਹੀ ਮਿਲ ਸਕਦਾ ਹੈ। ਇਕ ਐਪ ਡਿਵੈਲਪਰ ਨੇ ਡਿਜ਼ਨੀ ਅਤੇ ਜੀਓ ਦੀ ਡੀਲ ਤੋਂ ਪਹਿਲਾਂ ਹੀ ‘https://jiohotstar.com’ ਡੋਮੇਨ ਖਰੀਦ ਲਿਆ ਸੀ। 

ਇਸ ਡੋਮੇਨ ਨੂੰ ਖਰੀਦਣ ਤੋਂ ਬਾਅਦ ਐਪ ਡਿਵੈਲਪਰ ਨੇ ਇਕ ਚਿੱਠੀ ਲਿਖੀ। ਉਸ ਨੇ ਇਸ ਚਿੱਠੀ ਨੂੰ ਕਿਤੇ ਹੋਰ ਨਹੀਂ ਸਗੋਂ https://jiohotstar.com 'ਤੇ ਹੀ ਪੋਸਟ ਕੀਤਾ ਹੈ। ਇਸ ਚਿੱਠੀ 'ਚ ਉਸ ਨੇ ਰਿਲਾਇੰਸ ਇੰਡਸਟਰੀਜ਼ ਦੇ ਐਗਜ਼ੀਕਿਊਟਿਵਸ ਦੇ ਸਾਹਮਣੇ ਆਪਣੀ ਮੰਗ ਰੱਖੀ ਹੈ। 

ਕੀ ਹੈ ਡੋਮੇਨ ਖਰੀਦਣ ਵਾਲੇ ਦੀ ਸ਼ਰਤ

ਐਪ ਡਿਵੈਲਪਰ ਨੇ ਲਿਖਿਆ ਹੈ ਕਿ ਕੰਪਨੀ ਨੂੰ ਉਸ ਦੀ ਅਗਲੇਰੀ ਪੜ੍ਹਾਈ ਲਈ ਫੰਡ ਦੇਣਾ ਚਾਹੀਦਾ ਹੈ, ਜਿਸ ਦੇ ਬਦਲੇ ਉਹ ਉਸ ਨੂੰ ਇਹ ਡੋਮੇਨ ਦੇਵੇਗਾ। ਉਸ ਨੇ ਲਿਖਿਆ, 'ਇਸ ਡੋਮੇਨ ਨੂੰ ਖਰੀਦਣ ਦਾ ਮੇਰਾ ਕਾਰਨ ਸਾਫ ਹੈ। ਜੇਕਰ ਇਹ ਰਲੇਵਾਂ ਹੋ ਜਾਂਦਾ ਹੈ ਤਾਂ ਇਸ ਨਾਲ ਮੇਰਾ ਕੈਂਬ੍ਰਿਜ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਹੋ ਸਕੇਗਾ।

PunjabKesari

ਐਪ ਡਿਵੈਲਪਰ ਨੇ ਇਸ ਚਿੱਠੀ 'ਚ ਖੁਦ ਨੂੰ ਇਕ ਡ੍ਰੀਮਰ ਦੱਸਿਆ ਹੈ। ਜਿਵੇਂ ਹੀ ਤੁਸੀਂ https://jiohotstar.com ਲਿੰਕ ਖੋਲ੍ਹੋਗੇ, ਤੁਹਾਨੂੰ ਇਹ ਲੈਟਰ ਮਿਲ ਜਾਵੇਗਾ। ਵਿਅਕਤੀ ਨੇ ਚਿੱਠੀ 'ਚ ਲਿਖਿਆ ਹੈ ਕਿ ਉਹ ਆਪਣੇ ਇਕ ਸਟਾਰਟ-ਅੱਪ 'ਤੇ ਕੰਮ ਕਰ ਰਿਹਾ ਹੈ। ਸਾਲ 2023 ਦੀ ਸ਼ੁਰੂਆਤ 'ਚ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਸੀ ਕਿ IPL ਸਟ੍ਰੀਮਿੰਗ ਲਾਇਸੈਂਸ ਦੇ ਅਧਿਕਾਰਾਂ ਨੂੰ ਗੁਆਉਣ ਤੋਂ ਬਾਅਦ, Disney + Hotstar ਦੇ ਸਰਗਰਮ ਉਪਭੋਗਤਾਵਾਂ ਦੀ ਗਿਣਤੀ ਘੱਟ ਰਹੀ ਹੈ।

ਕੰਪਨੀ ਰਲੇਵੇਂ ਲਈ ਭਾਰਤੀ ਕੰਪਨੀ ਦੀ ਤਲਾਸ਼ ਕਰ ਰਹੀ ਹੈ। Viacom 18 (ਰਿਲਾਇੰਸ ਅਥਾਰਾਈਜ਼ਡ) ਇੱਕੋ ਇੱਕ ਵੱਡਾ ਖਿਡਾਰੀ ਹੈ ਜੋ Disney + Hotstar ਨੂੰ ਐਕਵਾਇਰ ਕਰ ਸਕਦਾ ਹੈ। ਜਦੋਂ ਜੀਓ ਨੇ ਮਿਊਜ਼ਿਕ ਸਟ੍ਰੀਮਿੰਗ ਕੰਪਨੀ Saavn ਨੂੰ ਐਕਵਾਇਰ ਕੀਤਾ ਸੀ, ਤਾਂ ਉਨ੍ਹਾਂ ਨੇ Saavn.com ਤੋਂ JioSaavn.com ਵਿੱਚ ਡੋਮੇਨ ਬਦਲ ਦਿੱਤਾ ਸੀ।

ਐਪ ਡਿਵੈਲਪਰ ਨੇ ਲਿਖਿਆ ਕਿ ਜੇਕਰ Jio Hotstar ਨੂੰ ਐਕਵਾਇਰ ਕਰਦੀ ਹੈ, ਤਾਂ ਉਸ ਡੋਮੇਨ ਦਾ ਨਾਮ JioHotstar ਹੋ ਸਕਦਾ ਹੈ। ਡਿਵੈਲਪਰ ਨੇ ਫਿਰ ਇਸ ਡੋਮੇਨ ਦੀ ਜਾਂਚ ਕੀਤੀ, ਜੋ ਉਪਲੱਬਧ ਸੀ ਅਤੇ ਉਸਨੇ ਇਸਨੂੰ ਖਰੀਦਿਆ।


author

Rakesh

Content Editor

Related News