ਜੀਂਦ: ਨਾਬਾਲਿਗਾ ਨਾਲ ਕੁਕਰਮ ਦੇ ਦੋਸ਼ੀ ਨੂੰ 20 ਸਾਲ ਕੈਦ ਦੀ ਸਜ਼ਾ

Thursday, Oct 21, 2021 - 08:51 PM (IST)

ਜੀਂਦ: ਨਾਬਾਲਿਗਾ ਨਾਲ ਕੁਕਰਮ ਦੇ ਦੋਸ਼ੀ ਨੂੰ 20 ਸਾਲ ਕੈਦ ਦੀ ਸਜ਼ਾ

ਜੀਂਦ  (ਹਰਿਆਣਾ) - ਜੀਂਦ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਅਦਾਲਤ ਨੇ ਵੀਰਵਾਰ ਨੂੰ ਇੱਕ ਨਾਬਾਲਿਗਾ ਨੂੰ ਅਗਵਾ ਕਰ ਉਸ ਨਾਲ ਕੁਕਰਮ ਕਰਨ ਦੇ ਦੋਸ਼ੀ ਨੂੰ 20 ਸਾਲ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਨਾਲ ਹੀ ਦੋਸ਼ੀ ਨੂੰ ਪੰਜ ਲੱਖ ਰੁਪਏ ਬਤੌਰ ਮੁਆਵਜ਼ਾ ਪੀੜਤਾ ਨੂੰ ਦੇਣ ਦਾ ਹੁਕਮ ਦਿੱਤਾ। ਜੁਰਮਾਨਾ ਨਹੀਂ ਭਰਨ 'ਤੇ ਦੋਸ਼ੀ ਨੂੰ ਦੋ ਸਾਲ ਦੀ ਵਾਧੂ ਕੈਦ ਭੁਗਤਨੀ ਹੋਵੇਗੀ। ਇਸਤਗਾਸਾ ਪੱਖ ਨੇ ਦੱਸਿਆ ਕਿ ਸਦਰ ਥਾਣਾ ਖੇਤਰ ਦੇ ਇੱਕ ਪਿੰਡ ਦੇ ਵਿਅਕਤੀ ਨੇ 26 ਨਵੰਬਰ 2018 ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ 15 ਸਾਲਾ ਸਾਲੀ 23 ਨਵੰਬਰ ਰਾਤ ਤੋਂ ਗਾਇਬ ਹੈ। ਸ਼ਿਕਾਇਤਕਰਤਾ ਨੇ ਲਲਿਤ ਨਾਮਕ ਵਿਅਕਤੀ 'ਤੇ ਕੁੜੀ ਨੂੰ ਅਗਵਾ ਕਰਨ ਦਾ ਸ਼ੱਕ ਜਤਾਇਆ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਅਤੇ ਨਾਬਾਲਿਗਾ ਨੂੰ ਬਰਾਮਦ ਕੀਤਾ ਪਰ ਦੋਸ਼ੀ ਫ਼ਰਾਰ ਹੋਣ ਵਿੱਚ ਸਫਲ ਰਿਹਾ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਨਾਬਾਲਿਗਾ ਦੀ ਮੈਡੀਕਲ ਪ੍ਰੀਖਣ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਜਿਸ ਦੇ ਆਧਾਰ 'ਤੇ ਪੁਲਸ ਨੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਲਲਿਤ ਨੂੰ ਗ੍ਰਿਫਤਾਰ ਕੀਤਾ। ਇਸਤਗਾਸਾ ਪੱਖ ਨੇ ਦੱਸਿਆ ਕਿ ਅਦਾਲਤ ਨੇ ਵੀਰਵਾਰ ਨੂੰ ਮਾਮਲੇ ਵਿੱਚ ਫੈਸਲਾ ਸੁਣਾਇਆ।  

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News