ਦਿੱਲੀ ''ਚ ਸਿਰਫਿਰੇ ਪ੍ਰੇਮੀ ਨੇ ਕੁੜੀ ਨੂੰ ਮਾਰਿਆ ਚਾਕੂ, ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ

Wednesday, Jan 04, 2023 - 11:35 AM (IST)

ਦਿੱਲੀ ''ਚ ਸਿਰਫਿਰੇ ਪ੍ਰੇਮੀ ਨੇ ਕੁੜੀ ਨੂੰ ਮਾਰਿਆ ਚਾਕੂ, ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ/ਹਰਿਆਣਾ (ਵਾਰਤਾ)- ਉੱਤਰ ਪੱਛਮੀ ਦਿੱਲੀ ਦੇ ਆਦਰਸ਼ ਨਗਰ 'ਚ ਇਕ ਕੁੜੀ ਨੂੰ ਚਾਕੂ ਮਾਰਨ ਵਾਲੇ ਇਕ ਪ੍ਰੇਮੀ ਨੂੰ ਪੁਲਸ ਨੇ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਜੋਂ ਹੋਈ ਹੈ। ਕੁੜੀ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਇਕ ਸਿੱਖਿਆ ਸੰਸਥਾ ਜਾ ਰਹੀ ਸੀ, ਜਦੋਂ ਦੋਸ਼ੀ ਉਸ ਨੂੰ ਮਿਲਿਆ, ਕਿਉਂਕਿ ਉਹ ਉਸ ਨੂੰ ਜਾਣਦੀ ਸੀ ਇਸ ਲਈ ਉਮੀਦ ਨਹੀਂ ਸੀ ਕਿ ਉਹ ਉਸ 'ਤੇ ਹਮਲਾ ਕਰੇਗਾ। ਦੋਸ਼ੀ ਕਿਸੇ ਗੱਲ 'ਤੇ ਚਰਚਾ ਕਰਨ ਦੇ ਬਹਾਨੇ ਉਸ ਨੂੰ ਇਕ ਗਲੀ 'ਚ ਲੈ ਗਿਆ ਅਤੇ ਅਚਾਨਕ ਚਾਕੂ ਮਾਰ ਦਿੱਤਾ। 

ਇਹ ਵੀ ਪੜ੍ਹੋ : ਅਗਵਾ ਕਰ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਫਿਰ ਜ਼ਬਰਨ ਪਿਲਾ ਦਿੱਤਾ ਜ਼ਹਿਰ

ਕੁੜੀ ਨੇ ਪੁਲਸ ਨੂੰ ਦੱਸਿਆ,''ਉਹ ਚਾਹੁੰਦੇ ਸਨ ਕਿ ਮੈਂ ਦੋਹਾਂ ਵਿਚਾਲੇ ਦੋਸਤੀ ਨੂੰ ਜਾਰੀ ਰੱਖਾਂ। ਮੈਂ ਉਸ ਨਾਲ ਰਿਸ਼ਤੇ 'ਚ ਨਹੀਂ ਰਹਿਣਾ ਚਾਹੁੰਦੀ ਸੀ। ਅਸੀਂ ਦੋਸਤ ਸੀ ਪਰ ਕਿਸੇ ਗੱਲ 'ਤੇ ਮੈਂ ਇਹ ਦੋਸਤੀ ਤੋੜ ਦਿੱਤਾ, ਉਦੋਂ ਤੋਂ ਉਹ ਮੇਰੇ 'ਤੇ ਦਬਾਅ ਬਣਾ ਰਿਹਾ ਸੀ। 2 ਜਨਵਰੀ ਨੂੰ ਉਸ ਨੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਮੁੜ ਦੋਸਤੀ ਜਾਰੀ ਰੱਖਣ ਲਈ ਕਿਹਾ ਪਰ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਮੈਨੂੰ ਚਾਕੂ ਮਾਰ ਦਿੱਤਾ।'' ਸੀ.ਸੀ.ਟੀ.ਵੀ. 'ਚ ਵੀ ਦੋਸ਼ੀ ਕੁੜੀ ਨੂੰ ਚਾਕੂ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਸ ਨੇ ਦੱਸਿਆ ਕਿ ਕੁੜੀ ਨੂੰ ਚਾਕੂ ਮਾਰਨ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਨੇ ਕਿਹਾ,''ਤਕਨੀਕੀ ਨਿਗਰਾਨੀ ਤੋਂ ਪਤਾ ਲੱਗਾ ਕਿ ਦੋਸ਼ੀ ਦਿੱਲੀ ਤੋਂ ਅੰਬਾਲਾ ਦੌੜ ਗਿਆ ਸੀ। ਟੀਮ ਅੰਬਾਲਾ ਪਹੁੰਚੀ ਅਤੇ ਮੰਗਲਵਾਰ ਸ਼ਾਮ ਉਸ ਨੂੰ ਫੜ ਲਿਆ। ਉਸ ਨੂੰ ਅੰਬਾਲਾ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ।'' ਪੀੜਤਾ ਦੀ ਹਾਲਤ ਸਥਿਰ ਹੈ। ਅੱਗੇ ਦੀ ਜਾਂਚ ਚੱਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News