19 ਸਾਲ ਬਾਅਦ ਝਾਰਖੰਡ ਨੂੰ ਮਿਲੇਗਾ ਆਪਣਾ ਵਿਧਾਨ ਸਭਾ ਭਵਨ

09/06/2019 12:50:50 AM

ਰਾਂਚੀ— ਬਿਹਾਰ ਤੋਂ ਵੱਖ ਹੋਣ ਦੇ 19 ਸਾਲ ਬਾਅਦ ਝਾਰਖੰਡ ਨੂੰ ਆਪਣੀ ਵਿਧਾਨ ਸਭਾ ਭਵਨ ਮਿਲਣ ਵਾਲੀ ਹੈ।12 ਤਾਰੀਖ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਵਿਧਾਨ ਸਭਾ ਇਮਾਰਤ ਦਾ ਉਦਘਾਟਨ ਕਰਣਗੇ। ਝਾਰਖੰਡ ਦੀ ਪਹਿਲੀ ਵਿਧਾਨ ਸਭਾ 465 ਕਰੋਡ਼ ਰੁਪਏ ਦੀ ਲਾਗਤ ਨਾਲ ਬਣੀ ਹੈ। ਇਸ ਵਿੱਚ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ, ਸੋਲਰ ਲਾਇਟ ਤੋਂ ਲੈ ਕੇ ਹੋਰ ਚੀਜਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ।

ਵਿਧਾਨ ਸਭਾ ਭਵਨ ਦੇ ਅੰਦਰ ਸਥਾਨਕ ਕਲਾਕਾਰਾਂ ਨੇ ਬੇਹੱਦ ਖੂਬਸੂਰਤੀ ਨਾਲ ਸਥਾਨਕ ਕਲਾ ਨੂੰ ਅਤੇ ਆਦਿਵਾਸੀ ਸੱਭਿਆਚਾਰ ਨੂੰ ਦਰਸ਼ਾਇਆ ਹੈ, ਨਾਲ ਹੀ ਇਸ ਇਮਾਰਤ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਸੀਟਾਂ ਦੇ ਪਰਿਸੀਮਨ ਦੀ ਸਥਿਤੀ 'ਚ ਤੇ ਲੋਕਾਂ ਲਈ ਵੀ ਥਾਂ ਬਣਾਈ ਜਾ ਸਕੇ। ਜੇਕਰ ਬਿਲਡਿੰਗ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਇਹ ਕਿਸੇ ਵੀ ਤਰ੍ਹਾਂ ਨਾਲ ਦੇਸ਼ ਦੇ ਦੂਜੇ ਸੂਬਿਆਂ ਦੀ ਵਿਧਾਨ ਸਭਾ ਤੋਂ ਘੱਟ ਨਹੀਂ ਹੈ।


Inder Prajapati

Content Editor

Related News