ਝਾਰਖੰਡ : ਪਟਾਕਾ ਬਣਾਉਣ ਵਾਲੇ ਘਰ 'ਚ ਲੱਗੀ ਅੱਗ ਕਾਰਨ 3 ਲੋਕਾਂ ਦੀ ਮੌਤ, 5 ਜ਼ਖਮੀ

09/24/2017 9:22:56 PM

ਜਮਸ਼ੇਦਪੁਰ (ਇੰਦਰਜੀਤ)— ਜਮਸ਼ੇਦਪੁਰ ਦੇ ਬਾਰਸੋਲ ਥਾਣਾ ਖੇਤਰ ਦੇ ਇਕ ਪਿੰਡ 'ਚ ਪਟਾਕਾ ਬਣਾਉਣ ਵਾਲੀ 5 ਘਰਾਂ 'ਚ ਅੱਗ ਲੱਗ ਗਈ । ਅੱਗ ਇਨੀ ਤੇਜ਼ੀ ਨਾਲ ਫੈਲ ਗਈ ਕਿ ਘਰ 'ਚ ਰੱਖੇ ਪਟਾਕਿਆਂ ਨੂੰ ਵੀ ਅੱਗ ਲੱਗ ਗਈ, ਜਿਸ 'ਚ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਦੀਵਾਲੀ ਦੇ ਮੌਕੇ 'ਤੇ ਇਨ੍ਹਾਂ ਘਰਾਂ 'ਚ ਪਟਾਕੇ ਬਣਾਏ ਜਾਂਦੇ ਸਨ। ਅਚਾਨਕ ਇਕ ਘਰ 'ਚ ਅੱਗ ਲੱਗ ਗਈ। ਇਸ ਦੌਰਾਨ ਘਰ 'ਚ ਰੱਖੇ ਰਸੋਈ ਗੈਸ ਸਲੰਡਰ ਨੇ ਵੀ ਅੱਗ ਫੜ ਲਈ। ਇਸ ਨਾਲ ਸਲੰਡਰ 'ਚ ਧਮਾਕਾ ਹੋਣ ਕਾਰਣ ਨੇੜੇ ਤੇੜੇ ਦੇ ਘਰਾਂ 'ਚ ਅੱਗ ਲੱਗ ਗਈ। 
ਘਟਨਾ 'ਚ ਮੌਕੇ 'ਤੇ 3 ਲੋਕਾਂ ਹੋ ਗਈ ਅਤੇ ਪੰਜ ਲੋਕਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬਾਹਾਰਾਗੋਡਾ ਗਾ ਕੁਮਾਰਡੁਬੀ ਪਿੰਡ 'ਚ ਕੁਝ ਲੋਕ ਗੈਰ-ਕਾਨੂੰਨੀ
ਢੰਗ ਨਾਲ ਪਟਾਕੇ ਬਣਾਉਣ ਦਾ ਕੰਮ ਕਰਦੇ ਹਨ।


Related News