ਲਿਵ-ਇਨ ਪਾਰਟਨਰ ਤੋਂ ਛੁਟਕਾਰੇ ਲਈ ਖਤਰਨਾਕ ਸਾਜ਼ਿਸ਼, ਪਹਿਲਾਂ ਰੋਲੀ ਪੱਤ ਫਿਰ ਲਾ...ਸ਼ ਨਾਲ ਹੈਵਾਨੀਅਤ
Thursday, Nov 28, 2024 - 09:04 PM (IST)
ਨੈਸ਼ਨਲ ਡੈਸਕ : ਝਾਰਖੰਡ ਦੇ ਖੁੰਟੀ ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 25 ਸਾਲਾ ਨੌਜਵਾਨ ਨੇ ਆਪਣੇ ਲਿਵ-ਇਨ ਪਾਰਟਨਰ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ 50 ਟੁਕੜੇ ਕਰ ਦਿੱਤੇ। ਦੋਸ਼ੀ ਨਰੇਸ਼ ਭੰਗੜਾ, ਜੋ ਕਿ ਪੇਸ਼ੇ ਤੋਂ ਕਸਾਈ ਹੈ, ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਕਤਲ ਪਿੱਛੇ ਕਾਰਨ
ਨਰੇਸ਼ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਆਪਣੀ ਪ੍ਰੇਮਿਕਾ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਉਸ ਨੇ ਔਰਤ ਨੂੰ ਸਮਝਾਇਆ ਅਤੇ ਉਸ ਨੂੰ ਜੋਰਦਾਗ ਦੇ ਜੰਗਲ ਵਿੱਚ ਬੁਲਾਇਆ। ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਪਹਿਲਾਂ ਉਸ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਸ ਦੇ ਲਾਸ਼ ਦੇ ਟੁਕੜੇ ਕਰ ਕੇ ਜੰਗਲ ਵਿੱਚ ਸੁੱਟ ਦਿੱਤਾ ਤਾਂ ਜੋ ਜੰਗਲੀ ਜਾਨਵਰ ਇਨ੍ਹਾਂ ਨੂੰ ਖਾ ਜਾਣ ਅਤੇ ਕਤਲ ਦਾ ਰਾਜ਼ ਕਦੇ ਵੀ ਉਜਾਗਰ ਨਾ ਹੋ ਸਕੇ।
15 ਦਿਨਾਂ ਬਾਅਦ ਖੁੱਲ੍ਹਿਆ ਰਾਜ਼
ਘਟਨਾ ਦੇ 15 ਦਿਨਾਂ ਬਾਅਦ ਪਿੰਡ ਜੋਰਦਗ ਵਿੱਚ ਇੱਕ ਕੁੱਤਾ ਮੂੰਹ ਵਿੱਚ ਮਨੁੱਖੀ ਹੱਥ ਦਾ ਟੁਕੜਾ ਲੈ ਕੇ ਘੁੰਮਦਾ ਦੇਖਿਆ ਗਿਆ। ਪਿੰਡ ਵਾਸੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਤੇ ਹੋਰ ਟੁਕੜੇ ਵੀ ਬਰਾਮਦ ਕੀਤੇ।
ਪੁਲਸ ਕਾਰਵਾਈ
ਲਾਸ਼ ਦੇ ਨੇੜੇ ਇਕ ਬੈਗ ਵੀ ਮਿਲਿਆ, ਜਿਸ ਵਿਚ ਔਰਤ ਦਾ ਆਧਾਰ ਕਾਰਡ ਅਤੇ ਹੋਰ ਸਾਮਾਨ ਸੀ। ਬੈਗ ਤੋਂ ਔਰਤ ਦੀ ਪਛਾਣ ਹੋਈ, ਜੋ ਰਾਂਚੀ ਦੀ ਰਹਿਣ ਵਾਲੀ ਸੀ। ਪੁਲਸ ਨੇ ਔਰਤ ਦੀ ਮਾਂ ਨਾਲ ਸੰਪਰਕ ਕੀਤਾ, ਜਿਸ ਨੇ ਬੈਗ ਦੀ ਪੁਸ਼ਟੀ ਕਰਦਿਆਂ ਮੁਲਜ਼ਮ ਨਰੇਸ਼ ਭੰਗੜਾ ਬਾਰੇ ਜਾਣਕਾਰੀ ਦਿੱਤੀ।
ਦੋਸ਼ੀ ਕਿਵੇਂ ਫੜਿਆ ਗਿਆ?
ਔਰਤ ਅਤੇ ਨਰੇਸ਼ 8 ਨਵੰਬਰ ਨੂੰ ਖੁੰਟੀ ਪਹੁੰਚੇ ਸਨ। ਨਰੇਸ਼ ਪਹਿਲਾਂ ਔਰਤ ਨੂੰ ਜੰਗਲ ਵਿੱਚ ਲੈ ਗਿਆ ਅਤੇ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਨਹਾ ਕੇ ਘਰ ਪਰਤ ਆਇਆ। ਕਤਲ ਤੋਂ ਪਹਿਲਾਂ ਉਸ ਨੇ ਔਰਤ ਨੂੰ ਆਪਣੀ ਮਾਂ ਨੂੰ ਫੋਨ ਕਰਵਾਇਆ ਸੀ, ਜਿਸ ਵਿਚ ਔਰਤ ਨੇ ਕਿਹਾ ਸੀ ਕਿ ਉਹ ਹਮੇਸ਼ਾ ਨਰੇਸ਼ ਦੇ ਨਾਲ ਰਹੇਗੀ। ਪੁਲਸ ਨੇ ਔਰਤ ਦੀ ਮਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਕੁੱਤੇ ਨੇ ਸਾਜ਼ਿਸ਼ ਨੂੰ ਕਰ ਦਿੱਤਾ ਨਾਕਾਮ
ਪੁਲਸ ਨੇ ਦੱਸਿਆ ਕਿ ਨਰੇਸ਼ ਕਸਾਈ ਦਾ ਕੰਮ ਕਰਦਾ ਸੀ ਅਤੇ ਚਿਕਨ ਵੱਢਣ 'ਚ ਮਾਹਿਰ ਸੀ। ਉਸ ਨੇ ਸੋਚਿਆ ਕਿ ਲਾਸ਼ ਦੇ ਟੁਕੜੇ ਜੰਗਲੀ ਜਾਨਵਰਾਂ ਦੁਆਰਾ ਖਤਮ ਕਰ ਦਿੱਤੇ ਜਾਣਗੇ। ਹਾਲਾਂਕਿ, ਕੁੱਤੇ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਫਿਲਹਾਲ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।