ਅੰਮ੍ਰਿਤਸਰ ਵਾਸੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
Tuesday, Nov 26, 2024 - 06:21 PM (IST)
ਅੰਮ੍ਰਿਤਸਰ- 'ਆਪ' ਦੀ ਸ਼ੁਕਰਾਨਾ ਯਾਤਰਾ ਦੌਰਾਨ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਇਸ ਦੌਰਾਨ ਏ. ਡੀ. ਸੀ. ਪੀ. ਹਰਪਾਲ ਸਿੰਘ ਟ੍ਰੈਫਿਕ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਏ. ਡੀ. ਸੀ. ਪੀ. ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਪਹੁੰਚ ਰਹੀ ਹੈ। ਜੋ ਦੁਪਹਿਰੇ 4 ਵਜੇ ਦੇ ਕਰੀਬ ਗੋਲਡਨ ਗੇਟ ਪਹੁੰਚ ਜਾਵੇਗੀ। ਇਹ ਯਾਤਰਾ ਭੰਡਾਰੀ ਪੁਲ, ਹਾਲ ਗੇਟ, ਭਰਾਵਾਂ ਦਾ ਢਾਬਾ ਤੋਂ ਹੁੰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸ਼੍ਰੀ ਦੁਰਗਿਆਣਾ ਮੰਦਰ ਪਹੁੰਚੇਗੀ।
ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
ਇਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਸਟੇਸ਼ਨ ਦੀ ਬੈਕ ਸਾਈਡ ਤੋਂ ਹੋ ਕੇ ਭੰਡਾਰੀ ਪੁਲ 'ਤੇ ਚੜ੍ਹ ਕੇ ਵਾਲਮੀਕਿ ਚੌਂਕ, ਮੰਡੀ ਅਤੇ ਯੂਨੀਵਰਸਿਟੀ ਵਾਲੀ ਸਾਈਡ ਤੋਂ ਹੋ ਕੇ ਸ਼੍ਰੀ ਰਾਮ ਤੀਰਥ ਨੂੰ ਪਹੁੰਚੇਗੀ। ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਅੰਮ੍ਰਿਤਸਰ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਲੋਕਾਂ ਨੇ ਯੂਨੀਵਰਸਿਟੀ, ਰਣਜੀਤ ਐਵਨਿਊ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ ਹੋਵੇ ਤਾਂ ਉਹ ਬਾਈਪਾਸ ਦੇ ਰਸਤੇ ਤੋਂ ਹੀ ਆਉਣ ਅਤੇ ਭੰਡਾਰੀ ਪੁਲ ਤੋਂ ਨਾ ਆਉਣ। ਉਨ੍ਹਾਂ ਕਿਹਾ ਕਿ ਸ਼ੁਕਰਾਨਾ ਯਾਤਰਾ ਕਰੀਬ 4 ਵਜੇ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਈ-ਰਿਕਸ਼ਾ ਵਾਲਿਆਂ ਨੂੰ ਅਪੀਲ ਕੀਤੀ ਕਿ ਛੇਹਰਾਟਾ ਅਤੇ ਬੱਸ ਸਟੈਡ ਵਾਲੀਆਂ ਸਵਾਰੀਆਂ ਨੂੰ ਬਾਈਪਾਸ ਵਾਲੇ ਰਸਤੇ ਤੋਂ ਲੈ ਕੇ ਆਉਣ। ਇਹ ਰੂਟ ਕਰੀਬ 3 ਵਜੇ ਤੋਂ ਲੈ ਕੇ ਸ਼ਾਮ ਕਰੀਬ 7 ਵਜੇ ਤੱਕ ਬੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8