ਨੌਜਵਾਨ ਨੇ ‘ਲਿਵ ਇਨ ਪਾਰਟਨਰ’ ਦਾ ਕੀਤਾ ਕਤ.ਲ, ਲਾਸ਼ ਦੇ ਕੀਤੇ 40 ਟੁਕੜੇ

Thursday, Nov 28, 2024 - 02:16 AM (IST)

ਰਾਂਚੀ - ਝਾਰਖੰਡ ਦੇ ਖੁੰਟੀ ਜ਼ਿਲੇ ਵਿਚ ਕਸਾਈ ਦਾ ਕੰਮ ਕਰਨ ਵਾਲੇ 25 ਸਾਲਾ ਇਕ ਨੌਜਵਾਨ ਨੇ ਆਪਣੀ ‘ਲਿਵ ਇਨ ਪਾਰਟਨਰ’ ਦਾ ਕਥਿਤ ਤੌਰ ’ਤੇ ਗਲ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਦੇ 40 ਤੋਂ ਵੱਧ ਟੁਕੜੇ ਕਰ ਦਿੱਤੇ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਅਨੁਸਾਰ ਮੁਲਜ਼ਮ ਨੌਜਵਾਨ ਦੀ ਪਛਾਣ ਨਰੇਸ਼ ਭੇਂਗਰਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਕਤਲ ਤੋਂ ਕਰੀਬ 15 ਦਿਨਾਂ ਬਾਅਦ ਉਸ ਸਮੇਂ ਸਾਹਮਣੇ ਆਇਆ, ਜਦੋਂ 24 ਨਵੰਬਰ ਨੂੰ ਜਰੀਆਗੜ੍ਹ ਪੁਲਸ ਥਾਣੇ ਅਧੀਨ ਪੈਂਦੇ ਜੋਰਦਾਗ ਪਿੰਡ ਨੇੜੇ ਇਕ ਆਵਾਰਾ ਕੁੱਤੇ ਕੋਲੋਂ ਮਨੁੱਖੀ ਸਰੀਰ ਦੇ ਅੰਗ ਮਿਲੇ। ਨਰੇਸ਼ ਪਿਛਲੇ ਕੁਝ ਸਾਲਾਂ ਤੋਂ ਖੁੰਟੀ ਜ਼ਿਲੇ ਦੀ ਹੀ ਰਹਿਣ ਵਾਲੀ 24 ਸਾਲਾ ਔਰਤ ਨਾਲ ਤਾਮਿਲਨਾਡੂ ’ਚ ‘ਲਿਵ-ਇਨ ਰਿਲੇਸ਼ਨਸ਼ਿਪ’ ਵਿਚ ਰਹਿ ਰਿਹਾ ਸੀ।
 


Inder Prajapati

Content Editor

Related News