ਧੁੰਦ ਨੇ ਰੋਕਿਆ ਬਰਾਤ ਦਾ ਰਾਹ, ਫਿਰ ਲਾੜੇ ਨੇ ਵੀ ਲਾ ਲਿਆ ਜੁਗਾੜ

Thursday, Nov 14, 2024 - 05:33 PM (IST)

ਧੁੰਦ ਨੇ ਰੋਕਿਆ ਬਰਾਤ ਦਾ ਰਾਹ, ਫਿਰ ਲਾੜੇ ਨੇ ਵੀ ਲਾ ਲਿਆ ਜੁਗਾੜ

ਕੈਥਲ- ਹਰਿਆਣਾ ਵਿਚ ਧੁੰਦ ਹਰ ਕਿਸੇ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ। ਤਾਜ਼ਾ ਮਾਮਲਾ ਕੈਥਲ ਤੋਂ ਸਾਹਮਣੇ ਆਇਆ ਹੈ, ਜਿੱਥੇ ਧੁੰਦ ਨੇ ਬਰਾਤ ਦਾ ਰਾਹ ਰੋਕ ਲਿਆ। ਅਜਿਹੇ 'ਚ ਰੋਡਵੇਜ਼ ਦੀ ਬੱਸ ਬਰਾਤ ਦਾ ਸਹਾਰਾ ਬਣੀ ਅਤੇ ਲਾੜਾ ਸਮੇਤ 9 ਬਰਾਤੀ ਰੋਡਵੇਜ਼ ਬੱਸ ਵਿਚ ਬੈਠ ਕੇ ਜੀਂਦ ਪਹੁੰਚੇ। ਇਹ ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। 

ਦਰਅਸਲ ਕੈਥਲ ਦੇ ਰਹਿਣ ਵਾਲੇ ਆਦਿਤਿਆ ਨੇ ਬਰਾਤ ਲੈ ਕੇ ਜੀਂਦ ਦੇ ਸਫੀਦੋਂ ਰੋਡ 'ਤੇ ਸਥਿਤ ਇਕ ਹੋਟਲ ਜਾਣਾ ਸੀ। ਇਹ ਰਾਤ ਦਾ ਪ੍ਰੋਗਰਾਮ ਸੀ। ਬਰਾਤ ਕੈਥਲ ਤੋਂ ਚੱਲੀ ਪਰ ਧੁੰਦ ਕਾਰਨ ਵਿਜ਼ੀਬਿਲਟੀ 10 ਮੀਟਰ ਤੋਂ ਘੱਟ ਸੀ, ਜਿਸ ਕਾਰਨ ਵਾਹਨ ਅੱਗੇ ਨਹੀਂ ਵਧ ਸਕੇ। ਸਾਰੇ ਵਾਹਨ ਤੀਤਾਰਾਮ ਮੋੜ ਨੇੜੇ ਸੜਕ ਦੇ ਇਕ ਪਾਸੇ ਖੜ੍ਹੇ ਸਨ। ਵਿਆਹ ਦੇ ਮਹਿਮਾਨ ਵਾਹਨਾਂ ਤੋਂ ਉਤਰ ਕੇ ਖੜ੍ਹੇ ਸਨ, ਜਦੋਂ ਉਨ੍ਹਾਂ ਨੇ ਚੰਡੀਗੜ੍ਹ ਤੋਂ ਜੀਂਦ ਵੱਲ ਆ ਰਹੀ ਰੋਡਵੇਜ਼ ਦੀ ਬੱਸ ਨੂੰ ਦੇਖਿਆ ਤਾਂ ਇਸ ਵਿਚ ਡਰਾਈਵਰ ਸੁਰਿੰਦਰ ਸਿੰਘ ਅਤੇ ਕੰਡਕਟਰ ਸੰਦੀਪ ਰੰਗਾ ਸਨ, ਉਨ੍ਹਾਂ ਨੇ ਬੱਸ ਰੋਕ ਦਿੱਤੀ।

ਇਸ 'ਤੇ ਲਾੜੇ ਨੇ ਦੱਸਿਆ ਕਿ ਉਸ ਨੇ ਜੀਂਦ ਪਹੁੰਚਣਾ ਹੈ ਅਤੇ ਬੱਸ 'ਚ ਬੈਠ ਗਏ। ਲਾੜੇ ਆਦਿਤਿਆ ਸਮੇਤ ਵਿਆਹ ਦੇ 9 ਮਹਿਮਾਨ ਟਿਕਟਾਂ ਲੈ ਕੇ ਰੋਡਵੇਜ਼ ਬੱਸ ਰਾਹੀਂ ਜੀਂਦ ਪਹੁੰਚੇ। ਜੀਂਦ ਪਹੁੰਚਣ 'ਤੇ ਬਰਾਤੀਆਂ ਨੇ ਸਾਰੇ ਯਾਤਰੀਆਂ ਅਤੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਵਿਆਹ ਵਿਚ ਆਪਣੇ ਨਾਲ ਜਾਣ ਲਈ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਰੋਡਵੇਜ਼ 'ਤੇ ਮਾਣ ਹੈ।


author

Tanu

Content Editor

Related News