ਥਾਈਲੈਂਡ ''ਚ 80 ਘੰਟਿਆਂ ਤੋਂ ਫਸੇ ਏਅਰ ਇੰਡੀਆ ਦੇ ਯਾਤਰੀ

Tuesday, Nov 19, 2024 - 06:19 PM (IST)

ਇੰਟਰਨੈਸ਼ਨਲ ਡੈਸਕ- ਏਅਰ ਇੰਡੀਆ ਦੀ ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਨਵੀਂ ਦਿੱਲੀ ਜਾਣ ਵਾਲੇ 100 ਤੋਂ ਵੱਧ ਯਾਤਰੀ ਥਾਈਲੈਂਡ ਦੇ ਫੂਕੇਟ 'ਚ 80 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਜਾਣ ਵਾਲੀ ਫਲਾਈਟ ਨੂੰ 3 ਵਾਰ ਟਾਲਿਆ ਗਿਆ। ਇਸ ਨੇ ਇਕ ਵਾਰ ਉਡਾਨ ਵੀ ਭਰੀ, ਪਰ ਢਾਈ ਘੰਟੇ ਬਾਅਦ ਇਸ ਨੂੰ ਫੂਕੇਟ ਹਵਾਈ ਅੱਡੇ 'ਤੇ ਵਾਪਸ ਮੌੜ ਲਿਆ ਗਿਆ।

ਇਹ ਵੀ ਪੜ੍ਹੋ: ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਲਦ ਹੋਵੇਗਾ ਤਾਰੀਖ਼ਾਂ ਦਾ ਐਲਾਨ

ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਮੁਤਾਬਕ ਫਲਾਈਟ ਨੇ 16 ਨਵੰਬਰ ਦੀ ਰਾਤ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਤਕਨੀਕੀ ਖਰਾਬੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ 6 ਘੰਟੇ ਲਈ ਟਾਲ ਦਿੱਤਾ ਗਿਆ। ਘੰਟਿਆਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਯਾਤਰੀਆਂ ਨੂੰ ਸਵਾਰ ਹੋਣ ਲਈ ਕਿਹਾ ਗਿਆ, ਪਰ ਇੱਕ ਘੰਟੇ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਜਲਦ ਭਾਰਤ ਵਾਪਸੀ ਦੀ ਸੰਭਾਵਨਾ, ਮੋਦੀ ਨੇ ਬ੍ਰਿਟਿਸ਼ PM ਨਾਲ ਕੀਤੀ ਗੱਲ

ਅਗਲੇ ਦਿਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਫਲਾਈਟ ਹੁਣ ਠੀਕ ਹੋ ਗਈ ਹੈ। ਜਹਾਜ਼ ਨੇ ਉਡਾਣ ਭਰੀ, ਪਰ ਲਗਭਗ ਢਾਈ ਘੰਟੇ ਬਾਅਦ ਫਿਰ ਫੂਕੇਟ ਵਾਪਸ ਪਰਤ ਆਈ। ਇਕ ਵਾਰ ਫਿਰ ਤਕਨੀਕੀ ਖਰਾਬੀ ਦਾ ਹਵਾਲਾ ਦਿੰਦੇ ਹੋਏ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਉਦੋਂ ਤੋਂ ਸਾਰੇ ਯਾਤਰੀ ਫੁਕੇਟ 'ਚ ਫਸੇ ਹੋਏ ਹਨ। ਇਸ ਵਿੱਚ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਯਾਤਰੀਆਂ ਦਾ ਦੋਸ਼ ਹੈ ਕਿ ਏਅਰਲਾਈਨ ਦੇ ਕਰੂ ਮੈਂਬਰ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ। ਹਾਲਾਂਕਿ, ਏਅਰਲਾਈਨ ਨੇ ਕਿਹਾ ਹੈ ਕਿ ਯਾਤਰੀਆਂ ਨੂੰ ਰਿਹਾਇਸ਼ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਮੁਆਵਜ਼ਾ ਵੀ ਦਿੱਤਾ ਜਾਵੇਗਾ। ਕਈ ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਲਗਭਗ 40 ਅਜੇ ਵੀ ਫੁਕੇਤ ਵਿਚ ਹਨ, ਜਿਨ੍ਹਾਂ ਨੂੰ ਅੱਜ ਸ਼ਾਮ ਤੱਕ ਭੇਜਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ: ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ 'ਤੇ ਕੀਤੇ ਦਸਤਖਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News