ਪੰਜਾਬ ਦੇ ਪੁਲਸ ਥਾਣਿਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ, ਕੀ ਮਾਹੌਲ ਖ਼ਰਾਬ ਕਰਨ ਲਈ ਰਚੀ ਜਾ ਰਹੀ ਸਾਜ਼ਿਸ਼ ?
Monday, Nov 25, 2024 - 04:13 AM (IST)
ਲੁਧਿਆਣਾ (ਪੰਕਜ)- ਬੀਤੀ ਰਾਤ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਦੇ ਅਧੀਨ ਪੈਂਦੇ ਅਜਨਾਲਾ ਪੁਲਸ ਸਟੇਸ਼ਨ ਦੀ ਕੰਧ ਦੇ ਨਾਲ ਭਾਰੀ ਮਾਤਰਾ ਵਿਚ ਆਰ.ਡੀ.ਐਕਸ. ਮਿਲਣਾ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਕੁਝ ਸਾਲਾਂ ਦੇ ਅੰਦਰ ਵਿਦੇਸ਼ਾਂ ’ਚ ਸਰਗਰਮ ਅੱਤਵਾਦੀ ਹਮਾਇਤੀਆਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਖਾਸ ਕਰ ਕੇ ਪੁਲਸ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਤਹਿਤ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਸ਼ਨੀਵਾਰ ਦੀ ਰਾਤ ਅਜਨਾਲਾ ਪੁਲਸ ਸਟੇਸ਼ਨ ਦੀ ਕੰਧ ਦੇ ਨਾਲ ਮੋਟਰਸਾਈਕਲ ਸਵਾਰ ਦੋ ਮੁਲਜ਼ਮਾਂ ਵੱਲੋਂ ਲਗਭਗ ਇਕ ਕਿਲੋ ਦੇ ਕਰੀਬ ਆਰ.ਡੀ.ਐਕਸ. ਧਮਾਕਖੇਜ ਸਮੱਗਰੀ ਨਾਲ ਭਰਿਆ ਪੈਕਟ ਰੱਖਣ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਜਾਂਚ ਵਿਚ ਜੁਟ ਗਈ ਹੈ। ਪੁਲਸ ਸਟੇਸ਼ਨ ਅਤੇ ਉਸ ਵਿਚ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਯਤ ਨਾਲ ਰੱਖੀ ਗਈ ਧਮਾਕਾਖੇਜ਼ ਸਮੱਗਰੀ ਨਾਲ ਬੇਸ਼ੱਕ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੈ ਪਰ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਲਈ ਰਚੀ ਗਈ ਉਕਤ ਸਾਜ਼ਿਸ਼ ਖਤਰੇ ਦੀ ਘੰਟੀ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਕਬੱਡੀ ਖਿਡਾਰੀ ਦਾ ਗੋਲ਼ੀਆਂ ਮਾਰ ਕੇ ਕਰ'ਤਾ ਕਤਲ, ਹਾਲੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਕਈ ਯਤਨ ਕੀਤੇ ਜਾ ਚੁੱਕੇ ਹਨ ਜਿਸ ਵਿਚ ਮੋਹਾਲੀ ਵਿਚ ਸਥਿਤ ਕਾਊਂਟਰ ਇੰਟੈਲੀਜੈਂਸ ਦੇ ਹੈੱਡ ਆਫਿਸ ਨੂੰ ਉਡਾਉਣ ਦੀ ਸਾਜ਼ਿਸ਼ ਦੇ ਤਹਿਤ ਰਾਕੇਟ ਲਾਂਚਰ ਨਾਲ ਨਿਸ਼ਾਨਾ ਬਣਾਉਣ ਤੋਂ ਇਲਾਵਾ ਨਵਾਂ ਸ਼ਹਿਰ ਅਤੇ ਸਹਰਾਲੀ ਦੇ ਪੁਲਸ ਥਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਅੱਤਵਾਦੀਆਂ ਵੱਲੋਂ ਆਪਣੇ ਹੈਂਡਲਰਾਂ ਦੀ ਮਦਦ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਜਾ ਚੁੱਕਾ ਹੈ। ਬੇਸ਼ੱਕ ਇਨ੍ਹਾਂ ਘਟਨਾਵਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਇਨ੍ਹਾਂ ਵਿਚ ਸਿੱਧੇ ਤੌਰ ’ਤੇ ਕੈਨੇਡਾ ਵਿਚ ਰਹਿਣ ਰਹੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਜਿਸ ਨੂੰ ਭਾਰਤ ਸਰਕਾਰ ਅੱਤਵਾਦੀ ਐਲਾਨ ਚੁੱਕੀ ਹੈ, ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾਂਦਾ ਹੈ।
ਸੂਬੇ ਵਿਚ ਹੋਈਆਂ ਜ਼ਿਆਦਾਤਰ ਘਟਨਾਵਾਂ ਲਈ ਲੋੜੀਂਦਾ ਲੰਡਾ ਹਰੀਕੇ ਦੀ ਸਰਗਰਮੀ ਸਰਹੱਦੀ ਇਲਾਕੇ, ਖਾਸ ਕਰ ਅੰਮ੍ਰਿਤਸਰ ਬੈਲਟ ਅਤੇ ਨਾਲ ਲਗਦੇ ਇਲਾਕਿਆਂ ਵਿਚ ਰਹੀ ਹੈ ਪਰ ਬੀਤੇ ਮਹੀਨੇ ਚੰਡੀਗੜ੍ਹ ਦੇ ਸੈਕਟਰ 10 ਵਿਚ ਸਥਿਤ ਇਕ ਕੋਠੀ ਵਿਚ ਗ੍ਰੇਨੇਡ ਸੁੱਟਣ ਦੀ ਘਟਨਾ ਤੋਂ ਬਾਅਦ ਅਚਾਨਕ ਇਕ ਹੋਰ ਨਾਮ ਸਾਹਮਣੇ ਆ ਕੇ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਸ ਅਤੇ ਜਾਂਚ ਏਜੰਸੀਆਂ ਹੋਰ ਵੀ ਚੌਕਸ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਮਿੰਟਾਂ-ਸਕਿੰਟਾਂ 'ਚ ਉੱਜੜ ਗਿਆ ਪੂਰਾ ਪਰਿਵਾਰ, ਪਿਓ ਨੇ 5 ਮਹੀਨੇ ਦੀ ਨੰਨ੍ਹੀ ਜਾਨ ਸਣੇ ਦੁਨੀਆ ਨੂੰ ਕਿਹਾ ਅਲਵਿਦਾ
ਵਿਦੇਸ਼ ਵਿਚ ਬੈਠ ਕੇ ਪੰਜਾਬ ਵਿਚ ਖਾਸ ਕਰ ਕੇ ਚੰਡੀਗੜ੍ਹ ਵਿਚ ਗ੍ਰਨੇਡ ਸੁੱਟਣ ਦੀ ਘਟਨਾ ਨੂੰ ਅੰਜਾਮ ਦਿਵਾਉਣ ਦੀ ਜ਼ਿੰਮੇਵਾਰੀ ਲੈਣ ਵਾਲਾ ਹੈਪੀ ਪਰਸ਼ੀਆ, ਅੰਮ੍ਰਿਤਸਰ ਏਰੀਆ ਵਿਚ ਇਕ ਸ਼ਖਸ ਦੇ ਬੜੀ ਬੇਰਹਿਮੀ ਨਾਲ ਗਲਾ ਵੱਢ ਕੇ ਕੀਤੇ ਕਤਲ ਦੀ ਵੀ ਜ਼ਿੰਮੇਵਾਰੀ ਲੈਂਦਾ ਹੈ। ਸੂਤਰਾਂ ਦੀ ਮੰਨੀਏ ਤਾਂ ਸ਼ਨੀਵਾਰ ਦੀ ਰਾਤ ਅਜਨਾਲਾ ਪੁਲਸ ਥਾਣੇ ਦੀ ਕੰਧ ਦੇ ਨਾਲ ਧਮਾਕਾਖੇਜ਼ ਸਮੱਗਰੀ ਰੱਖਣ ਦੀ ਘਟਨਾ ਵਿਚ ਵੀ ਹੈਪੀ ਪਰਸ਼ੀਆ ਦਾ ਹੱਥ ਹੋ ਸਕਦਾ ਹੈ ਜਿਸ ਦੀ ਜਾਂਚ ਵਿਚ ਜੁਟੀ ਪੰਜਾਬ ਪੁਲਸ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਵਿਚ ਜੁਟ ਗਈ ਹੈ, ਜਿਨ੍ਹਾਂ ਦੇ ਕਾਬੂ ਆਉਣ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ- ਜਦੋਂ ਵਾੜ ਹੀ ਖਾ ਜਾਏ ਖੇਤ..., ਚੋਰੀ ਦਾ ਅਜਿਹਾ ਤਰੀਕਾ ਕਿ ਵੱਡਿਆਂ-ਵੱਡਿਆਂ ਨੂੰ ਪੈ ਜਾਵੇ ਮਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e