ਦਿਨ-ਦਿਹਾੜੇ ਜਿਊਲਰੀ ਸ਼ੋ-ਰੂਮ ’ਚ 5 ਕਰੋੜ ਤੋਂ ਵੱਧ ਦੀ ਲੁੱਟ, ਪੈ ਗਈਆਂ ਭਾਜੜਾਂ

Monday, Sep 02, 2024 - 10:17 AM (IST)

ਦਿਨ-ਦਿਹਾੜੇ ਜਿਊਲਰੀ ਸ਼ੋ-ਰੂਮ ’ਚ 5 ਕਰੋੜ ਤੋਂ ਵੱਧ ਦੀ ਲੁੱਟ, ਪੈ ਗਈਆਂ ਭਾਜੜਾਂ

ਹਰਿਦੁਆਰ (ਭਾਸ਼ਾ)- ਉੱਤਰਾਖੰਡ ਦੇ ਹਰਿਦੁਆਰ ਸ਼ਹਿਰ 'ਚ ਸਭ ਤੋਂ ਭੀੜ-ਭੜੱਕੇ ਵਾਲੇ ਬਾਜ਼ਾਰ ਰਾਣੀਪੁਰ ਮੋੜ 'ਚ ਗਹਿਣਿਆਂ ਦੇ ਇਕ ਸ਼ੋ-ਰੂਮ 'ਚ ਦਿਨ-ਦਿਹਾੜੇ ਕਰੋੜਾਂ ਰੁਪਏ ਦੀ ਲੁੱਟ ਹੋਣ ਨਾਲ ਭਾਜੜ ਪੈ ਗਈ। ਪੁਲਸ ਨੇ ਇੱਥੇ ਦੱਸਿਆ ਕਿ ਹਥਿਆਰਬੰਦ ਬਦਮਾਸ਼ ਦੋ ਦੋਪਹੀਆ ਵਾਹਨਾਂ 'ਤੇ ਬਾਲਾਜੀ ਜਿਊਲਰਸ ਦੇ ਸ਼ੋ-ਰੂਮ ਪੁੱਜੇ। ਉਨ੍ਹਾਂ ਨੇ ਆਉਂਦਿਆਂ ਹੀ ਕਰਮਚਾਰੀਆਂ 'ਤੇ ਮਿਰਚ ਦਾ ਸਪ੍ਰੇਅ ਪਾਇਆ ਅਤੇ ਹਵਾ 'ਚ 2 ਗੋਲੀਆਂ ਚਲਾਈਆਂ ਅਤੇ ਉੱਥੋਂ ਗਹਿਣਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਹਰਿਦੁਆਰ ਦੇ ਐੱਸ.ਐੱਸ.ਪੀ. ਪ੍ਰਮੇਂਦਰ ਡੋਭਾਲ ਨੇ ਦੱਸਿਆ ਕਿ ਘਟਨਾ ਦੁਪਹਿਰ 1 ਤੋਂ 1:15 ਵਜੇ ਦੇ ਵਿਚਾਲੇ ਹੋਈ, ਜਿਸ ਨੂੰ ਇਕ ਮੋਟਰਸਾਈਲ ਅਤੇ ਇਕ ਸਕੂਟੀ 'ਤੇ ਆਏ 5 ਬਦਮਾਸ਼ਾਂ ਨੇ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 3 ਬਦਮਾਸ਼ਾਂ ਨੇ ਨਕਾਬ ਪਾਇਆ ਹੋਇਆ ਸੀ, ਜਦੋਂ ਕਿ ਦੋ ਹੋਰਾਂ ਨੇ ਆਪਣਾ ਮੂੰਹ ਨਹੀਂ ਢਕਿਆ ਸੀ। ਡੋਭਾਲ ਨੇ ਕਿਹਾ ਕਿ ਜਿਊਲਰੀ ਸ਼ੋ-ਰੂਮ ਦੇ ਮਾਲਕ ਅਨੁਸਾਰ, 5 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਬਦਮਾਸ਼ਾਂ ਨੂੰ ਫੜਨ ਲਈ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਤਲਾਸ਼ 'ਚ ਜੁੱਟ ਗਈ ਹੈ। ਘਟਨਾ ਦੇ ਵਿਰੋਧ 'ਚ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਹਾਲਾਂਕਿ, ਪੁਲਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਅਤੇ ਘਟਨਾ ਦਾ ਖੁਲਾਸਾ ਕਰ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News