ਹਿਮਾਚਲ ਪ੍ਰਦੇਸ਼ : ਕੁੱਲੂ 'ਚ ਭਾਰੀ ਮੀਂਹ, ਪਾਗਲ ਨਾਲੇ 'ਚ ਵਹਿ ਗਈ ਜੀਪ (ਵੀਡੀਓ)

02/21/2019 6:30:29 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ, ਜਦਕਿ ਮੈਦਾਨੀ ਇਲਾਕਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਕੁੱਲੂ 'ਚ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਸੈਂਜ ਘਾਟੀ ਵਿਚ ਪਾਗਲ ਨਾਲੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਇਕ ਜੀਪ ਮਲਬੇ ਦੀ ਲਪੇਟ 'ਚ ਆ ਗਈ। ਚੰਗੀ ਗੱਲ ਇਹ ਰਹੀ ਕਿ ਘਟਨਾ ਦੇ ਸਮੇਂ ਜੀਪ 'ਚ ਕੋਈ ਸਵਾਰ ਨਹੀਂ ਸੀ। ਕੁੱਲੂ ਦੇ ਗਾਂਧੀ ਨਗਰ ਵਿਚ ਨਾਲੇ ਤੋਂ ਮਲਬੇ ਕਾਰਨ ਮੁੱਖ ਸੜਕਾਂ ਬੰਦ ਰਹੀਆਂ।

ਭਾਰੀ ਮੀਂਹ ਕਾਰਨ ਕੁੱਲੂ ਦੇ ਗਾਂਧੀ ਨਗਰ ਵਿਚ ਨਾਲੇ ਤੋਂ ਮਲਬੇ ਕਾਰਨ ਸੜਕ ਬੰਦ ਹੋ ਗਈ। ਲੋਕ ਨਿਰਮਾਣ ਵਿਭਾਗ ਦੀ ਮਸ਼ੀਨਰੀ ਸੜਕਾਂ ਨੂੰ ਬਹਾਲ ਕਰਨ ਵਿਚ ਜੁਟੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਂਜ ਘਾਟੀ ਵਿਚ ਪਾਗਲ ਨਾਲਾ ਵਿਚ ਇਕ ਜੀਪ ਮਲਬੇ ਦੀ ਲਪੇਟ ਵਿਚ ਆ ਗਈ ਹੈ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਭਾਰੀ ਮੀਂਹ ਕਾਰਨ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।

ਟਰਾਂਸਪੋਰਟ ਨਿਗਮ ਦੇ 80 ਰੂਟਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੈ। ਪੇਂਡੂ ਖੇਤਰਾਂ ਵਿਚ ਨਾਲਿਆਂ 'ਚ ਪਾਣੀ ਦਾ ਪੱਧਰ ਵਧ ਗਿਆ। ਲਗਘਾਟੀ, ਮਣੀਕਰਨ, ਸੈਂਜ ਘਾਟੀ, ਬੰਜਾਰ ਵਿਚ ਕਈ ਥਾਂਵਾਂ 'ਤੇ ਲੋਕਾਂ ਦੇ ਖੇਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਈ ਥਾਂਵਾਂ 'ਤੇ 'ਤੇ ਜ਼ਮੀਨ ਵੀ ਖਿਸਕ ਗਈ।

 


Tanu

Content Editor

Related News