ਜੇ. ਈ. ਈ.-ਐਡਵਾਂਸਡ 2022 ਦੇ ਨਤੀਜਿਆਂ ਦਾ ਐਲਾਨ; RK ਸ਼ਿਸ਼ਿਰ ਨੇ ਕੀਤਾ ਟਾਪ
Sunday, Sep 11, 2022 - 12:45 PM (IST)
ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਦੀ ਪ੍ਰਵੇਸ਼ ਪ੍ਰੀਖਿਆ ਜੇ. ਈ. ਈ-ਐਡਵਾਂਸ 2022 (JEE Advanced 2022) ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ। ਜਿਸ ਵਿਚ ਬੰਬੇ ਜ਼ੋਨ ਦੇ ਆਰ. ਕੇ. ਸ਼ਿਸ਼ਿਰ ਨੇ ਟਾਪ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰੀਖਿਆ ਦਾ ਆਯੋਜਨ ਕਰਨ ਵਾਲੀ ਆਈ. ਆਈ. ਟੀ ਬੰਬੇ ਮੁਤਾਬਕ ਆਰ. ਕੇ. ਸ਼ਿਸ਼ਿਰ ਨੇ 360 ਵਿਚੋਂ 314 ਅੰਕ ਪ੍ਰਾਪਤ ਕੀਤੇ ਹਨ। ਜੇ. ਈ. ਈ. ਐਡਵਾਂਸਡ 2022 ਦਾ ਨਤੀਜਾ ਉਮੀਦਵਾਰ ਅਧਿਕਾਰਤ ਵੈੱਬਸਾਈਟ http://jeeadv.ac.in ’ਤੇ ਜਾ ਕੇ ਆਨਲਾਈਨ ਮੋਡ ’ਤੇ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ- ਸੱਤਿਆਪਾਲ ਦਾ ਵੱਡਾ ਬਿਆਨ- ਮੈਨੂੰ ਇਸ਼ਾਰੇ ਸਨ ਕਿ ਤੁਸੀਂ ਨਹੀਂ ਬੋਲੋਗੇ ਤਾਂ ਉਪ ਰਾਸ਼ਟਰਪਤੀ ਬਣਾ ਦਿਆਂਗੇ
ਜੇ. ਈ. ਈ.-ਐਡਵਾਂਸ 2022 ਦੇ ਟਾਪਰ ’ਚ ਸ਼ਿਸ਼ਿਰ ਹਨ, ਜਿਨ੍ਹਾਂ ਨੇ ਪਹਿਲੀ ਰੈਂਕ ਹਾਸਲ ਕੀਤੀ ਹੈ। ਉਸ ਦੇ ਨਾਲ ਹੀ ਤਨਿਸ਼ਕਾ ਕਾਬਰਾ, ਜੋ ਫੀਮੇਲ ਟਾਪਰ ਬਣ ਕੇ ਉੱਭਰੀ ਹੈ। ਦਿੱਲੀ ਜ਼ੋਨ ਦੀ ਤਨਿਸ਼ਕਾ ਕਾਬਰਾ 277 ਅੰਕਾਂ ਨਾਲ ਮਹਿਲਾ ਉਮੀਦਵਾਰਾਂ ਵਿਚੋਂ ਟਾਪਰ ਰਹੀ। ਉਸਦਾ ਆਲ ਇੰਡੀਆ ਰੈਂਕ 16 ਹੈ। ਇਸ ਪ੍ਰੀਖਿਆ ’ਚ 1.5 ਲੱਖ ਤੋਂ ਵੱਧ ਵਿਦਿਆਰਥੀ ਬੈਠੇ ਸਨ ਅਤੇ 40,000 ਤੋਂ ਜ਼ਿਆਦਾ ਨੇ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਜ਼ਿੰਦਾ ਹੋਣ ਦਾ ਸਬੂਤ ਦੇਣ ਲਈ 102 ਸਾਲਾ ਬਜ਼ੁਰਗ ਨੇ ਕੱਢੀ ਸੀ ਬਰਾਤ, 24 ਘੰਟੇ ’ਚ ਪੈਨਸ਼ਨ ਹੋਈ ਬਹਾਲ
ਆਈ. ਆਈ. ਟੀ. ਬੰਬਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁੱਲ ਅੰਕਾਂ ਦੀ ਗਣਨਾ ਗਣਿਤ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ’ਚ ਹਾਸਲ ਅੰਕਾਂ ਦੇ ਯੋਗ ਦੇ ਤੌਰ ’ਤੇ ਕੀਤੀ ਜਾਂਦੀ ਹੈ। ਉਮੀਦਵਾਰਾਂ ਨੂੰ ਪ੍ਰੀਖਿਆ ਪਾਸ ਕਰਨ ਲਈ ਜ਼ਰੂਰੀ ਕੁੱਲ ਅੰਕਾਂ ਦੇ ਨਾਲ ਹੀ ਹਰ ਵਿਸ਼ੇ ’ਚ ਪਾਸ ਹੋਣ ਯੋਗ ਅੰਕ ਲਿਆਉਣੇ ਹੁੰਦੇ ਹਨ। ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ’ਚ ਦਾਖ਼ਲੇ ਦੀ ਪ੍ਰੀਖਿਆ ਜੇ. ਈ. ਈ. ਐਡਵਾਂਸਡ ਦੇਣ ਲਈ ਜੇ. ਈ. ਈ.-ਮੇਨ ’ਚ ਪਾਸ ਹੋਣਾ ਲਾਜ਼ਮੀ ਹੁੰਦਾ ਹੈ।
ਜੇ. ਈ. ਈ ਐਡਵਾਂਸਡ 2022 ਦੇ ਨਤੀਜੇ: ਚੋਟੀ ਦੇ 10 ਆਲ ਇੰਡੀਆ ਰੈਂਕ
ਆਰ ਕੇ ਸ਼ਿਸ਼ਿਰ
ਪੋਲੂ ਲਕਸ਼ਮੀ ਸਾਈਂ ਲੋਹਿਤ ਰੈਡੀ
ਥਾਮਸ ਬੀਜੂ ਚੀਰਮਵੇਲਿਲ
ਵੰਗਾਪੱਲੀ ਸਾਈ ਸਿਧਾਰਥ
ਮਯੰਕ ਮੋਟਵਾਨੀ
ਪੋਲਿਸੇਟੀ ਕਾਰਤਿਕੇਯ
ਪ੍ਰਤੀਕ ਸਾਹੂ
ਧੀਰਜ ਕੁਰੂਕੁੰਡਾ
ਮਹਿਤ ਗੜ੍ਹਦੀਵਾਲਾ
ਵੇਚਾ ਗਿਆਨ ਮਹੇਸ਼
ਇਹ ਵੀ ਪੜ੍ਹੋ- ਮਹਾਰਾਣੀ ਐਲੀਜ਼ਾਬੈੱਥ II ਨੂੰ ਸਨਮਾਨ, ਭਾਰਤ ’ਚ ਝੁਕਾਇਆ ਗਿਆ ‘ਤਿਰੰਗਾ’