ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰਾਜ ਸਭਾ ਅਤੇ ਲੋਕ ਸਭਾ ਮੁਲਤਵੀ

12/06/2016 4:23:45 PM

ਨਵੀਂ ਦਿੱਲੀ— ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਅੰਨਾਦਰਮੁਕ ਪਾਰਟੀ ਦੀ ਮੁਖੀ ਜੈਲਲਿਤਾ ਦਾ ਸੋਮਵਾਰ ਦੀ ਰਾਤ ਦਿਹਾਂਤ ਹੋ ਗਿਆ। ਜੈਲਲਿਤਾ ਨੂੰ ਸ਼ਰਧਾਂਜਲੀ ਦੇ ਕੇ ਮੰਗਲਵਾਰ ਨੂੰ ਰਾਜ ਸਭਾ ਅਤੇ ਲੋਕ ਸਭਾ ਮੁਲਤਵੀ ਰਹੇਗੀ। ਕੇਂਦਰ ਨੇ ਦੋਹਾਂ ਸਦਨਾਂ ਦੇ ਸਪੀਕਰਾਂ ਨੂੰ ਅਪੀਲ ਕੀਤੀ ਸੀ ਕਿ ਮੰਗਲਵਾਰ ਨੂੰ ਸੰਸਦ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇ। ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ ਕਿ ਜੈਲਲਿਤਾ ਇਕ ਚੰਗੀ ਪ੍ਰਸ਼ਾਸਕ ਸੀ।
ਜ਼ਿਕਰਯੋਗ ਹੈ ਕਿ ਅਪੋਲੋ ਹਸਪਤਾਲ ਅਨੁਸਾਰ,''''ਜੈਲਲਿਤਾ ਨੇ ਰਾਤ 11.30 ਵਜੇ ਆਖਰੀ ਸਾਹ ਲਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਲਾਈਫ ਸਪੋਰਟ ਸਿਸਟਮ ਹਟਾ ਦਿੱਤਾ ਗਿਆ। ਜੈਲਲਿਤਾ ਦੇ ਦਿਹਾਂਤ ਨਾਲ ਦੇਸ਼ ਸਦਮੇ ''ਚ ਹੈ। ਕੇਂਦਰ ਸਰਕਾਰ ਨੇ ਇਕ ਦਿਨ ਦਾ ਸੋਗ ਐਲਾਨ ਕੀਤਾ ਹੈ, ਉੱਥੇ ਹੀ ਤਾਮਿਲਨਾਡੂ ''ਚ 7 ਦਿਨਾਂ ਦਾ ਸਰਕਾਰੀ ਸੋਗ ਐਲਾਨ ਕੀਤਾ ਗਿਆ ਹੈ।


Disha

News Editor

Related News