ਸ਼ਸ਼ੀਕਲਾ ਅਗਲੇ ਸਾਲ ਹੋ ਸਕਦੀ ਹੈ ਰਿਹਾਅ, ਭਰਨਾ ਹੋਵੇਗਾ 10 ਕਰੋੜ ਰੁਪਏ ਜੁਰਮਾਨਾ
Tuesday, Sep 15, 2020 - 03:59 PM (IST)
ਚੇਨਈ- ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਸਾਲਾਂ ਤੋਂ ਜੇਲ ਦੀ ਸਜ਼ਾ ਕੱਟ ਰਹੀ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਨਜ਼ਦੀਕੀ ਸਹਿਯੋਗੀ ਵੀ.ਕੇ. ਸ਼ਸ਼ੀਕਲਾ ਜੁਰਮਾਨਾ ਭਰਨ ਦੀ ਸ਼ਰਤ 'ਤੇ ਅਗਲੇ ਸਾਲ 27 ਜਨਵਰੀ ਨੂੰ ਰਿਹਾਅ ਹੋ ਸਕਦੀ ਹੈ। ਜੁਰਮਾਨਾ ਰਾਸ਼ੀ ਨਹੀਂ ਭਰਨ 'ਤੇ ਉਨ੍ਹਾਂ ਨੂੰ 27 ਫਰਵਰੀ 2022 ਤੱਕ ਜੇਲ 'ਚ ਰਹਿਣ ਹੋਵੇਗਾ। ਉਨ੍ਹਾਂ 'ਤੇ 10 ਕਰੋੜ ਰੁਪਏ ਜੁਰਮਾਨਾ ਹੈ। ਆਰ.ਟੀ.ਆਈ. ਐਕਟ ਦੇ ਅਧੀਨ ਪ੍ਰਾਪਤ ਹੋਈ ਜਾਣਕਾਰੀ 'ਚ ਬੈਂਗਲੁਰੂ ਕੇਂਦਰੀ ਜੇਲ ਸੁਪਰਡੈਂਟ ਦੀ ਸੂਚਨਾ ਅਧਿਕਾਰੀ ਆਰ ਲਤਾ ਨੇ ਕਿਹਾ,''ਜੇਲ ਰਿਕਾਰਡ ਅਨੁਸਾਰ ਕੈਦੀ ਨੰਬਰ 9234 ਸ਼ਸ਼ੀਕਲਾ ਦੀ ਰਿਹਾਈ ਦੀ ਤਾਰੀਖ਼ 27 ਜਨਵਰੀ 2021 ਹੈ। ਸ਼ਰਤੀਆਂ ਉਹ ਕੋਰਟ ਵਲੋਂ ਲਗਾਏ ਜੁਰਮਾਨੇ ਦਾ ਭੁਗਤਾਨ ਕਰੇ। ਜੁਰਮਾਨਾ ਨਹੀਂ ਭਰੇ ਜਾਣ ਦੀ ਸਥਿਤੀ 'ਚ ਉਨ੍ਹਾਂ ਦੀ ਰਿਹਾਈ ਦੀ ਤਾਰੀਖ਼ 27 ਫਰਵਰੀ 2022 ਤੈਅ ਕੀਤੀ ਗਈ ਹੈ।''
ਲਤਾ ਨੇ ਕਿਹਾ,''ਜੇਕਰ ਉਹ ਪੈਰੋਲ ਸਹੂਲਤ ਦਾ ਇਸਤੇਮਾਲ ਕਰਦੀ ਹੈ ਤਾਂ ਰਿਹਾਈ ਦੀ ਸੰਭਾਵਿਤ ਤਾਰੀਖ਼ ਬਦਲ ਸਕਦੀ ਹੈ।'' ਸ਼ਸ਼ੀਕਾਲ 15 ਫਰਵਰੀ, 2017 ਤੋਂ ਬੈਂਗਲੁਰੂ ਦੀ ਪਰਪਾਨਾ ਅਗ੍ਰਹਾਰਾ ਕੇਂਦਰੀ ਜੇਲ 'ਚ ਬੰਦ ਹੈ। ਸਰਵਉੱਚ ਅਦਾਲਤ ਨੇ ਹਾਈ ਕੋਰਟ ਦੇ ਫੈਸਲੇ ਤੋਂ ਉਲਟ ਉਨ੍ਹਾਂ ਨੂੰ ਜਾਇਦਾਦ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਥਾਨਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਉਨ੍ਹਾਂ ਨੂੰ ਇਸ ਮਾਮਲੇ 'ਚ 4 ਸਾਲਾਂ ਦੀ ਜੇਲ ਅਤੇ 10 ਕਰੋੜ ਰੁਪਏ ਦਾ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ 'ਚ ਜੈਲਲਿਤਾ ਵੀ ਸ਼ਾਮਲ ਸੀ।