ਜਿਊਂਦੀ ਹੈ ਅਮਿਤਾਭ ਬੱਚਨ ਦੀ ਸੱਸ, ਜਾਣੋ ਕਿਵੇਂ ਉੱਡੀ ਮੌਤ ਦੀ ਅਫ਼ਵਾਹ
Wednesday, Oct 23, 2024 - 06:03 PM (IST)
ਮੁੰਬਈ- ਜਯਾ ਬੱਚਨ ਦੀ ਮਾਂ ਇੰਦਰਾ ਭਾਦੁੜੀ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ 'ਚ ਕੋਈ ਸੱਚਾਈ ਨਹੀਂ ਹੈ। ਇੰਦਰਾ ਭਾਦੁੜੀ ਸਿਹਤਮੰਦ ਹਨ। ਇੰਦਰਾ ਭਾਦੁੜੀ ਦੀ ਕੇਅਰਟੇਕਰ ਨੇ ਉਨ੍ਹਾਂ ਦੇ ਜਿਊਂਦੇ ਹੋਣ ਦੀ ਪੁਸ਼ਟੀ ਕੀਤੀ ਹੈ। ਕੇਅਰਟੇਕਰ ਨੇ ਜਾਣਕਾਰੀ ਦਿੱਤੀ ਕਿ ਉਹ ਰੀਡ ਦੀ ਹੱਡੀ 'ਚ ਪਰੇਸ਼ਾਨੀ ਕਾਰਨ ਹਸਪਤਾਲ 'ਚ ਦਾਖ਼ਲ ਹਨ। ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੇ ਖਿੱਚੜੀ ਖਾਧੀ ਹੈ। ਕੇਅਰਟੇਕਰ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਇੰਦਰਾ ਭਾਦੁੜੀ ਦੇ ਦਿਹਾਂਤ ਦੀਆਂ ਖ਼ਬਰਾਂ ਦਾ ਖੰਡਨ ਕੀਤਾ।
ਇਹ ਵੀ ਪੜ੍ਹੋ : ਬੱਚਨ ਪਰਿਵਾਰ ਨੂੰ ਵੱਡਾ ਸਦਮਾ, ਜਯਾ ਬੱਚਨ ਘਰ ਵਿਛੇ ਸੱਥਰ
ਦੱਸਣਯੋਗ ਹੈ ਕਿ ਜਦੋਂ ਸੋਸ਼ਲ ਮੀਡੀਆ 'ਤੇ ਜਯਾ ਬੱਚਨ ਦੀ ਮਾਂ ਦੇ ਦਿਹਾਂਤ ਦੀਆਂ ਖ਼ਬਰਾਂ ਵਾਇਰਲ ਹੋਈਆਂ ਤਾਂ ਫੈਨਜ਼ ਨੂੰ ਵੱਡਾ ਝਟਕਾ ਲੱਗਾ ਸੀ। ਹਾਲਾਂਕਿ ਸੱਚ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ। ਸੱਚ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਦੇ ਦਿਹਾਂਤ ਦੀ ਗਲਤ ਖ਼ਬਰ ਚਲਾਉਣਾ ਸਹੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8