ਜਵਾਲਾਮੁਖੀ ''ਚ ਅੱਗ ਦਾ ਤਾਂਡਵ, 16 ਪਰਿਵਾਰਾਂ ਦੇ ਘਰ ਸੜ੍ਹ ਕੇ ਹੋਏ ਸੁਆਹ

02/20/2018 11:09:57 AM

ਜਵਾਲਾਮੁਖੀ (ਪੰਕਜ਼)— ਜਵਾਲਾਮੁਖੀ ਨਜ਼ਦੀਕ ਭੜੋਲੀ ਪਿੰਡ 'ਚ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ। ਇਸ ਅੱਗ 'ਚ 20 ਤੋਂ 25 ਝੋਪੜੀਆਂ ਸੜ੍ਹ ਕੇ ਸੁਆਹ ਹੋ ਗਈਆਂ ਹਨ। ਝੁੱਗੀਆਂ 'ਚ ਰਹਿਣ ਵਾਲੇ 16 ਪਰਿਵਾਰ ਬੇਘਰ ਹੋ ਗਏ ਹਨ। ਜਵਾਲਾਮੁਖੀ ਦੇ ਐੈਸ.ਡੀ.ਐੈੱਮ. ਰਾਕੇਸ਼ ਸ਼ਰਮਾ, ਤਹਿਸੀਲਦਾਰ ਵੇਦ ਪ੍ਰਕਾਸ਼ ਨੇ ਮੌਕੇ 'ਤੇ ਜਾ ਕੇ ਮਾਮਲੇ ਦੀ ਛਾਣਬੀਣ ਕੀਤੀ ਹੈ।

PunjabKesari

PunjabKesari

PunjabKesari
ਝੁੱਗੀਆਂ 'ਚ ਰਹਿਣ ਵਾਲੇ 16 ਪਰਿਵਾਰਾਂ ਨੂੰ ਪ੍ਰਸ਼ਾਸ਼ਨ ਵੱਲੋਂ 2-2 ਹਜ਼ਾਰ ਰੁਪਏ ਦਿੱਤੇ ਗਏ ਹਨ। ਅੱਗ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਲੋਕਾਂ ਲਈ ਰਾਸ਼ਨ ਪਾਣੀ ਮੁਹੱਈਆਂ ਕਰਵਾਉਣ ਲਈ ਪੰਚਾਇਤ ਪ੍ਰਧਾਨ ਨੂੰ 10 ਹਜ਼ਾਰ ਰੁਪਏ ਦਿੱਤੇ ਅਤੇ ਸਾਰੇ ਪਰਿਵਾਰਾਂ ਨੂੰ ਇਕ ਗੋਦਾਮ 'ਚ ਰਹਿਣ ਦਾ ਇੰਤਜ਼ਾਮ ਵੀ ਕਰ ਦਿੱਤਾ ਗਿਆ।

PunjabKesari

PunjabKesari

PunjabKesari


Related News