ਹੈਦਰਾਬਾਦ ਰੇਪ ਕੇਸ : ਜੰਤਰ-ਮੰਤਰ ''ਤੇ ਪ੍ਰਦਰਸ਼ਨ, ''ਬਲਾਤਕਾਰੀਆਂ ਨੂੰ ਸੂਲੀ ''ਤੇ ਚੜਾਓ''

Monday, Dec 02, 2019 - 01:49 PM (IST)

ਹੈਦਰਾਬਾਦ ਰੇਪ ਕੇਸ : ਜੰਤਰ-ਮੰਤਰ ''ਤੇ ਪ੍ਰਦਰਸ਼ਨ, ''ਬਲਾਤਕਾਰੀਆਂ ਨੂੰ ਸੂਲੀ ''ਤੇ ਚੜਾਓ''

ਨਵੀਂ ਦਿੱਲੀ (ਭਾਸ਼ਾ)— ਹੈਦਰਾਬਾਦ ਦੇ ਨੇੜੇ ਇਕ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਉਸ ਦੇ ਕਤਲ ਦੀ ਘਟਨਾ ਵਿਰੁੱਧ ਆਪਣਾ ਵਿਰੋਧ ਦਰਸਾਉਣ ਲਈ ਲੋਕ ਜੰਤਰ-ਮੰਤਰ 'ਤੇ ਇਕੱਠੇ ਹੋਏ। ਕਾਲਾ ਬੈਂਡ ਪਹਿਨੇ ਲੋਕ ਸੜਕਾਂ 'ਤੇ ਉਤਰੇ। ਕੁਝ ਲੋਕਾਂ ਦੇ ਹੱਥਾਂ ਵਿਚ ਤਖਤੀਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, ''ਸਾਨੂੰ ਨਿਆਂ ਚਾਹੀਦਾ ਹੈ'' ਅਤੇ 'ਬਲਾਤਕਾਰੀਆਂ ਨੂੰ ਸੂਲੀ 'ਤੇ ਚੜਾਓ।'' ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ 'ਚ ਕੰਮ ਕਰਨ ਵਾਲੀ ਪਸ਼ੂਆਂ ਦੀ ਡਾਕਟਰ ਦੀ ਵੀਰਵਾਰ ਰਾਤ ਹੈਦਰਾਬਾਦ ਦੇ ਬਾਹਰੀ ਇਲਾਕੇ 'ਚ 4 ਲੋਕਾਂ ਨੇ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ। 25 ਸਾਲਾ ਇਸ ਮਹਿਲਾ ਡਾਕਟਰ ਦੀ ਝੁਲਸੀ ਹੋਈ ਲਾਸ਼ ਬਰਾਮਦ ਹੋਈ ਸੀ। ਇਸ ਮਾਮਲੇ ਵਿਚ 4 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

PunjabKesari


ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਨੇ ਕਿਹਾ ਕਿ ਨਿਆਂਇਕ ਪ੍ਰਣਾਲੀ ਨੂੰ ਤੁਰੰਤ ਨਿਆਂ ਯਕੀਨੀ ਕਰਨਾ ਹੋਵੇਗਾ, ਤਾਂ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਕੁਝ ਰਾਹਤ ਮਿਲੇ। ਉਨ੍ਹਾਂ ਨੇ ਕਿਹਾ ਕਿ ਨਿਰਭਯਾ ਦੇ ਬਲਾਤਕਾਰੀ ਅਜੇ ਵੀ ਜੇਲ ਵਿਚ ਹਨ ਅਤੇ ਉਨ੍ਹਾਂ ਨੂੰ ਹੁਣ ਤਕ ਫਾਂਸੀ ਨਹੀਂ ਹੋਈ ਹੈ। ਉਹ ਜੇਲ ਵਿਚ ਆਪਣੀ ਜ਼ਿੰਦਗੀ ਜੀ ਰਹੇ ਹਨ, ਉਨ੍ਹਾਂ ਨੂੰ ਖਾਣ ਲਈ ਰੋਟੀ ਮਿਲ ਰਹੀ ਹੈ ਅਤੇ ਆਰਾਮ ਨਾਲ ਸੌਂ ਰਹੇ ਹਨ ਪਰ ਪੀੜਤਾਂ ਦੇ ਪਰਿਵਾਰਾਂ ਦਾ ਕੀ, ਜਿਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਤਬਾਹ ਹੋ ਗਈ ਹੈ।''

PunjabKesari

ਪ੍ਰਦਰਸ਼ਨ ਦੌਰਾਨ 'ਸਾਨੂੰ ਨਿਆਂ ਚਾਹੀਦਾ ਹੈ', ''ਸਾਨੂੰ ਸ਼ਰਮ ਆਉਂਦੀ ਹੈ ਕਿ ਕਾਤਲ ਅਜੇ ਤਕ ਜ਼ਿੰਦਾ ਹਨ'' ਦੇ ਨਾਅਰੇ ਗੂੰਜਦੇ ਰਹੇ। ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਦੀ ਵਿਦਿਆਰਥਣ ਆਦਿਤੀ ਪੁਰੋਹਿਤ ਨਾਅਰੇ ਲਾਉਂਦੇ ਸਮੇਂ ਰੋ ਪਈ।


author

Tanu

Content Editor

Related News