ਜੰਮ-ਰਾਜੌਰੀ ਹਾਈਵੇਅ 'ਤੇ ਸ਼ੱਕੀ ਹਾਲਾਤਾਂ 'ਚ ਮਿਲਿਆ ਸਾਮਾਨ
Monday, Jul 15, 2019 - 01:13 PM (IST)

ਸ਼੍ਰੀਨਗਰ—ਅੱਜ ਜੰਮੂ-ਰਾਜੌਰੀ ਹਾਈਵੇਅ 'ਤੇ ਸ਼ੱਕੀ ਹਾਲਾਤਾਂ 'ਚ ਸਾਮਾਨ ਮਿਲਣ ਕਾਰਨ ਹੜਕੰਪ ਮੱਚ ਗਿਆ। ਮਿਲੀ ਜਾਣਕਾਰੀ ਮੁਤਾਬਕ ਫੌਜ ਦੀ ਟੀਮ ਅੱਜ ਭਾਵ ਸੋਮਵਾਰ ਸਵੇਰਸਾਰ ਹਾਈਵੇਅ 'ਤੇ ਗਸ਼ਤ ਕਰ ਰਹੀ ਸੀ ਤਾਂ ਨਾਰੀਅਨ ਪਿੰਡ ਦੇ ਨੇੜੇ ਸ਼ੱਕੀ ਹਾਲਾਤਾਂ 'ਚ ਸਾਮਾਨ ਮਿਲ ਗਿਆ। ਮੌਕੇ 'ਤੇ ਬੰਬ ਨਿਰੋਧਕ ਦਸਤਾ ਪਹੁੰਚ ਗਿਆ ਫਿਲਹਾਲ ਜਾਂਚ ਜਾਰੀ ਹੈ।