ਕਠੂਆ ਮਾਮਲੇ ਦੀ ਪੀੜਤਾ ਦੇ ਪਿਤਾ ਦੇ ਖਾਤੇ ’ਚੋਂ 10 ਲੱਖ ਗਾਇਬ

Thursday, Apr 18, 2019 - 11:27 AM (IST)

ਜੰਮੂ–ਕਠੂਆ ਕਾਂਡ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਵਿੱਤੀ ਮਦਦ ਦੇ ਨਾਂ ’ਤੇ ਉਸ ਦੇ ਪਿਤਾ ਨੂੰ ਦੇਸ਼-ਵਿਦੇਸ਼ ਤੋਂ ਭੇਜੇ ਗਏ ਚੰਦੇ ’ਚੋਂ 10 ਲੱਖ ਰੁਪਏ ਤੋਂ ਵੱਧ ਕਿਸੇ ਨੇ ਉਨ੍ਹਾਂ ਦੇ ਬੈਂਕ ਖਾਤੇ ’ਚੋਂ ਕਢਵਾ ਲਏ। ਪੀੜਤਾ ਦੇ ਪਿਤਾ ਨੂੰ ਇਹ ਪਤਾ ਵੀ ਨਾ ਲੱਗਦਾ ਜੇ ਉਹ ਦੋ ਦਿਨ ਪਹਿਲਾਂ ਬੈਂਕ ’ਚ ਪੈਸੇ ਕਢਵਾਉਣ ਨਾ ਜਾਂਦੇ। ਉਨ੍ਹਾਂ ਕਿਹਾ ਕਿ ਇਸ ਖਾਤੇ ’ਚ ਲਗਭਗ 22-23 ਲੱਖ ਰੁਪਏ ਸਨ। 10 ਲੱਖ ਰੁਪਏ ਉਨ੍ਹਾਂ ਨੇ ਕਢਵਾਏ ਪਰ ਬਾਕੀ ਰਕਮ ਕੌਣ ਲੈ ਗਿਆ, ਇਹ ਉਨ੍ਹਾਂ ਨੂੰ ਪਤਾ ਨਹੀਂ। ਹੁਣ ਖਾਤੇ ’ਚ ਸਿਰਫ ਇਕ ਲੱਖ ਰੁਪਏ ਬਚੇ ਹਨ। ਹਾਲਾਂਕਿ ਉਨ੍ਹਾਂ ਨੇ ਪੁਲਸ ਨੂੰ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਉਮਰ ਨੇ ਖਾਤੇ ’ਚੋਂ ਪੈਸਾ ਕੱਢਣ ’ਤੇ ਪ੍ਰਗਟਾਈ ਨਾਰਾਜ਼ਗੀ-
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਠੂਆ ਕਾਂਡ ਦੀ ਪੀੜਤਾ ਦੇ ਪਿਤਾ ਦੇ ਖਾਤੇ ’ਚੋਂ ਅਣਪਛਾਤੇ ਲੋਕਾਂ ਵਲੋਂ ਪੈਸੇ ਕਢਵਾਏ ਜਾਣ ’ਤੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਨੈਸ਼ਨਲ ਕਾਨਫਰੰਸ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਉਸ ਦੇ ਪਰਿਵਾਰ ਨੂੰ ਹਮੇਸ਼ਾ ਸਮਰਥਨ ਦਿੰਦੇ ਰਹਿਣਗੇ ਪਰ ਜਿਨ੍ਹਾਂ ਲੋਕਾਂ ਨੇ ਇਸ ਤ੍ਰਾਸਦੀ ਨੂੰ ਆਪਣੇ ਫਾਇਦੇ ਲਈ ਭੁੰਨਾਇਆ ਅਤੇ ਆਪਣਾ ਕਰੀਅਰ ਬਣਾਇਆ, ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਆਖਿਰ ਕਿਉਂ ਉਨ੍ਹਾਂ ਨੇ ਆਪਣੇ ਫਾਇਦੇ ਲਈ ਇਸ ਪਰਿਵਾਰ ਨੂੰ ਇਕੱਲਾ ਛੱਡ ਦਿੱਤਾ।


Iqbalkaur

Content Editor

Related News