ਕਸ਼ਮੀਰ : ਵਿਰੋਧ ਪ੍ਰਦਰਸ਼ਨ ਕਰਦੇ PDP ਨੇਤਾਵਾਂ ਅਤੇ ਸਮਰਥਕਾਂ ਨੂੰ ਹਿਰਾਸਤ ''ਚ ਲਿਆ ਗਿਆ

Thursday, Aug 27, 2020 - 05:48 PM (IST)

ਕਸ਼ਮੀਰ : ਵਿਰੋਧ ਪ੍ਰਦਰਸ਼ਨ ਕਰਦੇ PDP ਨੇਤਾਵਾਂ ਅਤੇ ਸਮਰਥਕਾਂ ਨੂੰ ਹਿਰਾਸਤ ''ਚ ਲਿਆ ਗਿਆ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਕਈ ਨੇਤਾਵਾਂ ਅਤੇ ਸਮਰਥਕਾਂ ਨੇ ਕਸ਼ਮੀਰੀ ਨੇਤਾਵਾਂ ਨੂੰ ਹਿਰਾਸਤ 'ਚ ਰੱਖੇ ਜਾਣ ਦੇ ਵਿਰੋਧ 'ਚ ਇੱਥੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇੱਥੇ ਸ਼ੇਰ-ਏ-ਕਸ਼ਮੀਰ ਪਾਰਕ ਕੋਲ ਪੀ.ਡੀ.ਪੀ. ਨੇਤਾ ਅਤੇ ਸਮਰਥਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਜੁਲੂਸ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਜੇਲ 'ਚ ਬੰਦ ਕਸ਼ਮੀਰੀਆਂ ਅਤੇ ਮਹਿਬੂਬਾ ਮੁਫ਼ਤੀ ਸਮੇਤ ਰਾਜਨੀਤਕ ਬੰਦੀਆਂ ਨੂੰ ਛੱਡਣ ਦੀ ਮੰਗ ਕਰਦੇ ਹੋਏ ਨਾਅਰੇ ਲਗਾਏ।

PunjabKesariਅਧਿਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸਿਟੀ ਸੈਂਟਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪਾਰਟੀ ਨੇ ਕਿਹਾ ਕਿ ਰਾਜਨੀਤਕ ਬੰਦੀਆਂ, ਨੌਜਵਾਨਾਂ ਦੇ ਉਤਪੀੜਨ, ਮੀਡੀਆ ਦਾ ਗਲਾ ਘੋਟਣ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੇ ਵਿਰੋਧ 'ਚ ਕੱਢੇ ਗਏ ਸ਼ਾਂਤੀਪੂਰਨ ਜੁਲੂਸ ਨੂੰ ਪੁਲਸ ਨੇ ਰੋਕ ਦਿੱਤਾ। ਪੀ.ਡੀ.ਪੀ. ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ,''ਰਾਜਨੀਤਕ ਬੰਦੀਆਂ, ਨੌਜਵਾਨਾਂ ਦੇ ਉਤਪੀੜਨ, ਮੀਡੀਆ ਦਾ ਗਲਾ ਘੋਟਣ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੇ ਵਿਰੋਧ 'ਚ ਪੀ.ਡੀ.ਪੀ. ਨੇਤਾਵਾਂ ਵਲੋਂ ਕੱਢੇ ਗਏ ਸ਼ਾਂਤੀਪੂਰਨ ਜੁਲੂਸ ਨੂੰ ਪੁਲਸ ਨੇ ਰੋਕ ਦਿੱਤਾ। ਪੁਲਸ ਨੇ ਹੁਣ ਪੀ.ਡੀ.ਪੀ. ਨੇਤਾਵਾਂ ਰਊਫ ਭੱਟ, ਹਾਮਿਦ ਕੌਸ਼ੀਨ, ਸ਼ਾਂਤੀ ਸਿੰਘ, ਆਰਿਫ਼ ਲੈਗਰੂ ਅਤੇ ਮੁਹੰਮਦ ਅਮੀਨ ਨੂੰ ਹਿਰਾਸਤ 'ਚ ਲੈ ਲਿਆ ਹੈ।'' ਇਸ ਵਿਚ ਮੁਫ਼ਤੀ ਦੀ ਧੀ ਇਲਤਿਜ਼ਾ ਮੁਫ਼ਤੀ ਨੇ ਪੁਲਸ ਦੀ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਆਪਣੀ ਮਾਂ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਸੰਸਥਾਗਤ ਦਮਨ ਨਾਲ ਲੱਦੇ ਗਏ ਆਮ ਹਾਲਾਤ ਬੇਪਰਦਾ ਹੋਏ।


author

DIsha

Content Editor

Related News