ਜੰਮੂ-ਕਸ਼ਮੀਰ: ਅੱਤਵਾਦੀਆਂ ਦੇ ਹਮਲੇ ''ਚ ਜ਼ਖਮੀ ਭਾਜਪਾ ਨੇਤਾ ਦੀ ਹਸਪਤਾਲ ''ਚ ਮੌਤ
Monday, Aug 10, 2020 - 10:21 AM (IST)

ਸ਼੍ਰੀਨਗਰ— ਅੱਤਵਾਦੀਆਂ ਦੇ ਹਮਲੇ ਵਿਚ ਜ਼ਖਮੀ ਜੰਮੂ-ਕਸ਼ਮੀਰ ਦੇ ਬੜਗਾਮ 'ਚ ਭਾਜਪਾ ਪਾਰਟੀ ਅਤੇ ਹੋਰ ਪਿਛੜਾ ਵਰਗ ਦੇ (ਓ. ਬੀ. ਸੀ.) ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਬਦੁੱਲ ਹਮੀਦ ਨਾਜਰ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਨਾਜਰ ਨੂੰ ਬੜਗਾਮ ਜ਼ਿਲ੍ਹੇ ਦੇ ਓਮਪੋਰਾ ਇਲਾਕੇ ਵਿਚ ਅੱਤਵਾਦੀਆਂ ਨੇ ਐਤਵਾਰ ਦੀ ਸਵੇਰ ਨੂੰ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲੀ ਮਾਰੀ ਅਤੇ ਫਰਾਰ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਤਵਾਦੀਆਂ ਨੇ 6 ਅਗਸਤ ਨੂੰ ਕੁਲਗਾਮ ਜ਼ਿਲ੍ਹੇ ਦੇ ਕਾਜੀਗੁੰਡ ਇਲਾਕੇ ਵਿਚ ਭਾਜਪਾ ਸਰਪੰਚ ਸੱਜਾਦ ਅਹਿਮਦ ਖਾਂਡੇ ਦਾ ਕਤਲ ਕਰ ਦਿੱਤਾ ਸੀ। ਖਾਂਡੇ ਦੇ ਕਤਲ ਤੋਂ ਠੀਕ 48 ਘੰਟੇ ਪਹਿਲਾਂ ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਅਖਰਾਨ ਇਲਾਕੇ ਵਿਚ ਇਕ ਹੋਰ ਭਾਜਪਾ ਪੰਚ, ਆਰਿਫ਼ ਅਹਿਮਦ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ।