ਸਮਾਰਟ ਸਿਟੀਜ਼ ਮਿਸ਼ਨ ਦੇ ਅਧੀਨ ਜੰਮੂ-ਕਸ਼ਮੀਰ ''ਚ 70 ਹਜ਼ਾਰ LED ਸਟਰੀਟ ਲਾਈਟਾਂ ਲਗਾਈਆਂ ਗਈਆਂ

Wednesday, Oct 07, 2020 - 12:19 PM (IST)

ਸਮਾਰਟ ਸਿਟੀਜ਼ ਮਿਸ਼ਨ ਦੇ ਅਧੀਨ ਜੰਮੂ-ਕਸ਼ਮੀਰ ''ਚ 70 ਹਜ਼ਾਰ LED ਸਟਰੀਟ ਲਾਈਟਾਂ ਲਗਾਈਆਂ ਗਈਆਂ

ਜੰਮੂ- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਮਾਰਟ ਸਿਟੀਜ਼ ਮਿਸ਼ਨ ਦੇ ਅਧੀਨ 70 ਫੀਸਦੀ ਕੰਮ ਪੂਰਾ ਕਰ ਲਿਆ ਹੈ। ਕੋਵਿਡ-19 ਮਹਾਮਾਰੀ ਕਾਰਨ ਇਕ ਲੱਖ ਐੱਲ.ਈ.ਡੀ. ਸਟਰੀਟ ਲਾਈਟਾਂ ਲਗਾਉਣ ਦਾ ਕੰਮ ਬੰਦ ਕਰਨਾ ਪਿਆ ਸੀ। ਜੰਮੂ ਨਗਰ ਨਿਗਮ ਦੇ ਮੇਅਰ ਚੰਦਰ ਮੋਹਨ ਗੁਪਤਾ ਅਨੁਸਾਰ, ਜੰਮੂ ਨਗਰ ਨਿਗਮ ਨੂੰ ਸਰਹੱਦ ਨਾਲ ਐੱਲ.ਈ.ਡੀ. ਸਟਰੀਟ ਲਾਈਟ ਲਗਾਉਣ ਦਾ ਬਾਕੀ ਕੰਮ ਅਗਲੇ ਕੁਝ ਹਫ਼ਤਿਆਂ 'ਚ ਖਤਮ ਹੋ ਜਾਵੇਗਾ। ਉਨ੍ਹਾਂ ਨੇ ਕਿਹਾ,''ਹੁਣ ਤੱਕ 70 ਹਜ਼ਾਰ ਲਾਈਟਾਂ ਲਗਾਈਆਂ ਜਾ ਚੁਕੀਆਂ ਹਨ, ਬਾਕੀ 2-3 ਹਫ਼ਤਿਆਂ 'ਚ ਲਗਾ ਦਿੱਤੀਆਂ ਜਾਣਗੀਆਂ। ਅਸੀਂ ਸ਼ਹਿਰ 'ਚ ਅਜਿਹਾ ਕੋਈ ਪੋਲ ਨਹੀਂ ਛੱਡਾਂਗੇ, ਜਿੱਥੇ ਲਾਈਟ ਨਹੀਂ ਹੋਵੇਗੀ। ਨਗਰ ਨਿਗਮ ਦਾ ਇਹ ਪ੍ਰਾਜੈਕਟ 75 ਕਰੋੜ ਰੁਪਏ ਦਾ ਹੈ। 

ਖੇਤਰ ਦੇ ਨਗਰ ਸੇਵਕ ਪ੍ਰਮੋਦ ਕਪਾਹੀ ਨੇ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦਾ ਸਮੇਂ 'ਤੇ ਅਤੇ ਕੁਸ਼ਲ ਕੰਮ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ,''ਅਸੀਂ ਯੁੱਗਾਂ ਤੋਂ ਸੁਣਦੇ ਆ ਰਹੇ ਸੀ ਕਿ ਜੰਮੂ ਨੂੰ ਇਕ ਸਮਾਰਟ ਸ਼ਹਿਰ ਦੇ ਰੂਪ 'ਚ ਵਿਕਸਿਤ ਕੀਤਾ ਜਾਵੇ। ਮੈਂ ਪੁਰਾਣੀ ਸੁਣਵਾਈ ਵਧਾਈ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਸੁਫ਼ਨਾ ਪੂਰਾ ਹੋ ਰਿਹਾ ਹੈ। ਮੈਂ ਇਸ ਪ੍ਰਾਜੈਕਟ ਲਈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ।''

ਉੱਥੇ ਹੀ ਸਥਾਨਕ ਵਾਸੀਆਂ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨਾ ਸਿਰਫ਼ ਸ਼ਹਿਰ ਨੂੰ ਰੋਸ਼ਨ ਕਰੇਗਾ, ਸਗੋਂ ਇੱਥੇ ਅਪਰਾਧ ਨੂੰ ਵੀ ਘੱਟ ਕਰੇਗਾ। ਜੰਮੂ ਦੇ ਵਾਸੀ ਦੀਪਕ ਅਗਰਵਾਲ ਨੇ ਕਿਹਾ,''ਐੱਲ.ਈ.ਡੀ. ਲਾਈਟਾਂ ਲਗਾਉਣ ਲਈ ਪ੍ਰਸ਼ਾਸਨ ਦੀ ਨਵੀਂ ਯੋਜਨਾ ਬਹੁਤ ਚੰਗੀ ਹੈ। ਰੋਸ਼ਨੀ ਉੱਚਿਤ ਦੂਰੀ 'ਤੇ ਲਗਾਈ ਗਈ ਹੈ ਤਾਂ ਕਿ ਕੋਈ ਵੀ ਖੇਤਰ ਹਨ੍ਹੇਰੇ 'ਚ ਨਾ ਰਹੇ। ਹਰ ਜਗ੍ਹਾ ਚਮਕ ਨਾਲ, ਰਾਤ ਨੂੰ ਹੋਣ ਵਾਲੇ ਅਪਰਾਧਾਂ 'ਚ ਵੀ ਕਮੀ ਆਏਗੀ। ਇਕ ਹੋਰ ਵਾਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਲੋਕ ਆਪਣੇ ਬੱਚਿਆਂ ਨੂੰ ਹਨ੍ਹੇਰੇ ਦੇ ਡਰ ਕਾਰਨ ਰਾਤ ਨੂੰ ਬਾਹਰ ਭੇਜਣ ਤੋਂ ਡਰਦੇ ਸਨ ਪਰ ਹੁਣ ਇਹ ਸਮੱਸਿਆ ਹੱਲ ਹੋ ਜਾਵੇਗੀ।


author

DIsha

Content Editor

Related News