ਦਿੱਲੀ ਦਾ ਦੌਰਾ ਸਿਆਸੀ ਨਹੀਂ : ਉਮਰ ਅਬਦੁੱਲਾ

05/27/2020 12:47:50 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਦਿੱਲੀ ਦੌਰਾ ਸਿਆਸਤ ਤੋਂ ਪ੍ਰੇਰਿਤ ਨਹੀਂ ਸੀ, ਜਿਵੇਂ ਕਿ ਮੀਡੀਆ 'ਚ ਆਈ ਰਿਪੋਰਟ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਲਗਭਗ 10 ਮਹੀਨੇ ਬਾਅਦ ਦਿੱਲੀ ਜਾਣ ਲਈ ਮਨਜ਼ੂਰੀ ਮੰਗੀ ਸੀ। ਉਨ੍ਹਾਂ ਨੇ ਆਪਣੇ ਦੌਰੇ ਨੂੰ ਲੈ ਕੇ ਮੀਡੀਆ ਰਿਪੋਰਟ ਨੂੰ ਖਾਰਜ ਕਰਦੇ ਹੋਏ ਕਿਹਾ,''ਗੁਲਸਿਤਾਨ ਨਿਊਜ਼ ਅਨੁਸਾਰ ਮੈਨੂੰ ਵਿਸ਼ੇਸ਼ ਜੈੱਟ ਸੇਵਾ ਰਾਹੀਂ ਦਿੱਲੀ ਬੁਲਾਇਆ ਗਿਆ ਸੀ। ਇਹ ਮੂਰਖਤਾਪੂਰਨ ਸਮਾਚਾਰਾਂ ਦਾ ਮੌਸਮ ਹੈ।''

PunjabKesariਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,''ਇਸ ਲਈ ਮੈਂ ਰਸਮੀ ਤੌਰ 'ਤੇ ਮਨਜ਼ੂਰੀ ਲਈ ਸੀ। ਇਹ ਇਕ ਬੇਹੱਦ ਹੀ ਮੂਰਖਤਾਪੂਰਨ ਤਰੀਕੇ ਨਾਲ ਯੋਜਨਾਬੱਧ ਗੁਪਤ ਯਾਤਰਾ ਹੋਵੇਗੀ, ਜਿਸ ਦੇ ਇੰਨੇ ਸਾਰੇ ਗਵਾਹ ਹਨ ਅਤੇ ਵੱਡੇ ਪੈਮਾਨੇ 'ਤੇ ਕਾਗਜ਼ੀ ਕਾਰਵਾਈ ਵੀ ਕੀਤੀ ਗਈ ਹੈ। ਕੀ ਮੀਡੀਆ ਹੁਣ ਆਪਣੀ ਬੇਕਾਰ ਦੀਆਂ ਅਟਕਲਾਂ ਨੂੰ ਬੰਦ ਕਰ ਕੇ ਮਨਗੜ੍ਹਤ ਦੀ ਬਜਾਏ ਅਸਲ ਸਮਾਚਾਰ ਦੇ ਸਕਦਾ ਹੈ।'' ਦੱਸਣਯੋਗ ਹੈ ਕਿ ਸ਼੍ਰੀ ਅਬਦੁੱਲਾ 5 ਅਗਸਤ 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਨਾਲ ਸੰਬੰਧਤ ਸੰਵਿਧਾਨ ਦੀ ਧਾਰਾ 370 ਅਤੇ 35 ਏ ਖਤਮ ਕਰਨ ਅਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਤੌਰ 'ਤੇ ਵੰਡਣ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ।


DIsha

Content Editor

Related News