ਸਿਆਸੀ ਪਾਰਟੀਆਂ ''ਚ 25 ਗੁਣਾ ਵਾਧਾ, ਸਫ਼ਲਤਾ ਦੀਆਂ ਪੌੜੀਆਂ ਹਾਸਲ ਕਰਨ ਵਾਲਿਆਂ ਦੀ ਗਿਣਤੀ 92 ਫ਼ੀਸਦੀ ਘਟੀ

03/30/2024 4:29:15 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦਾ ਸ਼ੰਖਨਾਦ ਹੋ ਚੁੱਕਾ ਹੈ ਅਤੇ ਚੋਣ ਜ਼ਾਬਤਾ ਲਾਗੂ ਹੈ। ਚੋਣਾਂ ਨੂੰ ਲੈ ਕੇ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਚੋਣ ਮੈਦਾਨ ਵਿਚ ਉਤਰਨ ਵਾਲੀਆਂ ਪਾਰਟੀਆਂ ਦੀ ਗਿਣਤੀ ਦਹਾਕੇ ਦਰ ਦਹਾਕੇ ਨਾਲ ਵਧੀ ਹੈ ਪਰ ਸੰਸਦ 'ਚ ਸੀਟਾਂ ਹਾਸਲ ਕਰਨ ਦੀ ਸੰਭਾਵਨਾ ਲਗਾਤਾਰ ਘੱਟ ਹੁੰਦੀ ਗਈ ਹੈ। ਅਸ਼ੋਕਾ ਯੂਨੀਵਰਸਿਟੀ ਦੇ ਤ੍ਰਿਵੇਦੀ ਸੈਂਟਰ ਫਾਰ ਪਾਲਿਟਿਕਲ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ 671 ਪਾਰਟੀਆਂ ਮੈਦਾਨ ਵਿਚ ਸਨ। ਹਾਲਾਂਕਿ 40 ਤੋਂ ਵੀ ਘੱਟ ਨੂੰ ਸੰਸਦ ਵਿਚ ਨੁਮਾਇੰਦਗੀ ਮਿਲੀ। ਜੇਕਰ ਗੱਲ 2014 ਅਤੇ 2019 ਦੀਆਂ ਚੋਣਾਂ ਵਿਚਾਲੇ ਚੋਣ ਲੜਨ ਵਾਲੀਆਂ ਪਾਰਟੀਆਂ ਦੀ ਕੀਤੀ ਜਾਵੇ ਤਾਂ ਪਾਰਟੀਆਂ 45 ਫ਼ੀਸਦੀ ਵਧੀਆਂ ਪਰ ਨੁਮਾਇੰਦਗੀ ਡਿੱਗੀ ਹੈ।

1998 ਵਿਚ 39 ਪਾਰਟੀਆਂ ਨੂੰ ਸੰਸਦ ਵਿਚ ਥਾਂ ਮਿਲੀ। ਸਾਲ 2019 ਵਿਚ ਸਭ ਤੋਂ ਜ਼ਿਆਦਾ ਪਾਰਟੀਆਂ ਉੱਤਰ ਪ੍ਰਦੇਸ਼ (198), ਬਿਹਾਰ (116), ਮਹਾਰਾਸ਼ਟਰ (94), ਮੱਧ ਪ੍ਰਦੇਸ਼ (77) ਅਤੇ ਕਰਨਾਟਕ (62) ਲੜੀਆਂ ਸਨ। ਇਨ੍ਹਾਂ 5 ਸੂਬਿਆਂ ਵਿਚ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਦੀ ਹਿੱਸੇਦਾਰੀ 6 ਫ਼ੀਸਦੀ ਤੋਂ ਵੀ ਘੱਟ ਰਹੀ। 1960 ਦੇ ਦਹਾਕੇ ਵਿਚ 30 ਤੋਂ ਘੱਟ ਪਾਰਟੀਆਂ ਸਨ। ਉਨ੍ਹਾਂ ਵਿਚੋਂ 3 ਚੌਥਾਈ ਸੰਸਦ ਪਹੁੰਚਦੇ ਸਨ। ਪਹਿਲੀ ਵਾਰ 1989 'ਚ 100 ਤੋਂ ਵਧੇਰੇ ਹੋਈ। ਉਦੋਂ 113 ਪਾਰਟੀ ਮੈਦਾਨ ਵਿਚ ਸਨ ਅਤੇ 21.2 ਫ਼ੀਸਦੀ ਲੋਕ ਸਭਾ ਵਿਚ ਥਾਂ ਲੈ ਸਕੇ। 2014 ਤੱਕ ਇਹ ਘੱਟ ਕੇ 7.5 ਫ਼ੀਸਦੀ 'ਤੇ ਆ ਗਿਆ। 


Tanu

Content Editor

Related News