ਬਰਫ਼ਬਾਰੀ ਦਰਮਿਆਨ ਵੀ ਰੋਜ਼ 10 ਹਜ਼ਾਰ ਸ਼ਰਧਾਲੂ ਪਹੁੰਚ ਰਹੇ ਵੈਸ਼ਣੋ ਦੇਵੀ ਦੇ ਦਰਬਾਰ
Tuesday, Dec 29, 2020 - 10:54 AM (IST)
ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕੱਟੜਾ ਸ਼ਹਿਰ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਣੋ ਦੇਵੀ ਮੰਦਰ ਇੰਨੀਂ ਦਿਨੀਂ ਸਫੇਦ ਚਾਦਰ ਨਾਲ ਢਕਿਆ ਹੋਇਆ ਹੈ। ਮੰਦਰ ਦੇ ਚਾਰੇ ਪਾਸੇ ਬਰਫ਼ ਹੀ ਬਰਫ਼ ਦਿਖਾਈ ਦੇ ਰਹੀ ਹੈ, ਜੋ ਕਿਸੇ ਸਵਰਗ ਤੋਂ ਘੱਟ ਨਹੀਂ ਲੱਗ ਰਿਹਾ ਹੈ। ਬਰਫ਼ਬਾਰੀ ਦੇ ਬਾਵਜੂਦ ਵੀ ਸ਼ਰਧਾਲੂਆਂ ਦੇ ਆਉਣ 'ਤੇ ਕੋਈ ਅਸਰ ਨਹੀਂ ਪਿਆ ਹੈ। ਰੋਜ਼ਾਨਾ ਕਰੀਬ 10 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ
ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ 'ਤੇ ਮਾਤਾ ਦੇ ਦਰਸ਼ਨ ਕਰਨ ਆ ਰਹੇ ਸ਼ਰਧਾਲੂਆਂ ਦਾ ਉਤਸ਼ਾਹ ਕਾਫ਼ੀ ਵੱਧ ਗਿਆ ਹੈ। ਬਰਫ਼ਬਾਰੀ ਦਰਮਿਆਨ ਵੀ ਤੀਰਥ ਯਾਤਰਾ ਦਾ ਸਿਲਸਿਲਾ ਜਾਰੀ ਹੈ, ਸ਼ਰਧਾਲੂ ਵੀ ਖੂਬ ਆਨੰਦ ਲੈ ਰਹੇ ਹਨ। ਯਾਤਰਾ ਮਾਰਗ 'ਤੇ ਬਰਫ਼ਬਾਰੀ ਹੋਣ ਨਾਲ ਠੰਡ ਨਾਲ ਫਿਸਲਣ ਵੀ ਵੱਧ ਗਈ ਹੈ, ਜਿਸ ਨੂੰ ਲੈ ਕੇ ਸ਼ਰਾਈਨ ਬੋਰਡ ਨੇ ਪੂਰੇ ਇੰਤਜ਼ਾਮ ਕੀਤੇ ਹਨ। ਭਵਨ 'ਤੇ ਸ਼ਰਾਈਨ ਬੋਰਡ ਦੇ ਵਿਸ਼ਰਾਮਘਰਾਂ 'ਚ ਰੁਕਣ, ਗਰਮ ਪਾਣੀ ਅਤੇ ਕੰਬਲ ਆਦਿ ਦੇ ਵਾਧੂ ਬੰਦੋਬਸਤ ਕੀਤੇ ਗਏ ਹਨ। ਸ਼ਰਾਈਨ ਬੋਰਡ ਪ੍ਰਸ਼ਾਸਨ ਨਾਲ ਆਫ਼ਤ ਪ੍ਰਬੰਧਨ ਦਲ ਵੀ ਪੂਰੀ ਤਰ੍ਹਾਂ ਨਾਲ ਚੌਕਸ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖ਼ਰਾਬ ਮੌਸਮ ਅਤੇ ਧੁੰਦ ਕਾਰਨ ਐਤਵਾਰ ਨੂੰ ਹੈਲੀਕਾਪਟਰ ਸੇਵਾਵਾਂ ਬੰਦ ਰਹੀਆਂ, ਜੋ ਮੌਸਮ ਠੀਕ ਹੋਣ ਤੋਂ ਬਾਅਦ ਸੋਮਵਾਰ ਨੂੰ ਫਿਰ ਤੋਂ ਬਹਾਲ ਹੋ ਗਈਆਂ। ਸ਼ਰਾਈਨ ਬੋਰਡ ਅਨੁਸਾਰ ਮੌਜੂਦਾ ਸਮੇਂ ਯਾਤਰਾ 'ਚ ਵਾਧਾ ਹੋਇਆ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ਰਧਾਲੂਆਂ ਦੀ ਗਿਣਤੀ ਹੋਰ ਵਧੇਗੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ