ਕਸ਼ਮੀਰ ''ਚ ਮਿਲੇ 24 ਹੋਰ ਪਾਜ਼ੀਟਿਵ ਕੇਸ, ਮਰੀਜ਼ਾਂ ਦੀ ਗਿਣਤੀ ਵਧੀ

Thursday, Apr 09, 2020 - 05:38 PM (IST)

ਕਸ਼ਮੀਰ ''ਚ ਮਿਲੇ 24 ਹੋਰ ਪਾਜ਼ੀਟਿਵ ਕੇਸ, ਮਰੀਜ਼ਾਂ ਦੀ ਗਿਣਤੀ ਵਧੀ

ਜੰਮੂ— ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਯਾਨੀ ਕਿ ਵੀਰਵਾਰ ਨੂੰ ਕਸ਼ਮੀਰ 'ਚ 24 ਨਵੇਂ ਪਾਜ਼ੀਟਿਵ ਕੇਸ ਮਿਲੇ ਹਨ। ਇਸ ਦੇ ਨਾਲ ਹੀ ਹੁਣ ਪ੍ਰਦੇਸ਼ ਵਿਚ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ 184 ਹੋ ਗਈ ਹੈ। ਇਨ੍ਹਾਂ 'ਚੋਂ 32 ਕੇਸ ਜੰਮੂ ਦੇ ਅਤੇ 152 ਕੇਸ ਕਸ਼ਮੀਰ ਦੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਹਿਲੀ ਵਾਰ ਇਕ ਹੀ ਦਿਨ 'ਚ ਸਭ ਤੋਂ ਵਧੇਰੇ 32 ਨਵੇਂ ਕੇਸ ਸਾਹਮਣੇ ਆਏ ਸਨ। ਇਸ ਗੱਲ ਦੀ ਪੁਸ਼ਟੀ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕਾਂਸਲ ਨੇ ਕੀਤੀ ਹੈ।

PunjabKesari

ਉੱਥੇ ਹੀ ਊਧਮਪੁਰ ਵਾਸੀ ਕੋਰੋਨਾ ਪਾਜ਼ੀਟਿਵ ਔਰਤ ਦੀ ਮੌਤ ਹੋਈ। ਇ62 ਸਾਲਾ ਔਰਤ ਨੂੰ ਬੁੱਧਵਾਰ ਨੂੰ ਜੀ. ਐੱਮ. ਸੀ, ਜੰਮੂ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦੇਰ ਸ਼ਾਮ ਔਰਤ ਨੇ ਦਮ ਤੋੜ ਦਿੱਤਾ। ਜੰਮੂ ਵਿਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ। ਹੁਣ ਤਕ ਪ੍ਰਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ।


author

Tanu

Content Editor

Related News