ਜੰਮੂ-ਕਸ਼ਮੀਰ ਦੇ ਕਾਂਗਰਸੀ ਨੇਤਾ ਜਹਾਂਜ਼ੇਬ ਸਿਰਵਾਲ ਨੇ ਫੜਿਆ ਭਾਜਪਾ ਦਾ ਪੱਲਾ
Friday, Apr 12, 2024 - 02:17 PM (IST)
ਨਵੀਂ ਦਿੱਲੀ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਕਾਂਗਰਸੀ ਨੌਜਵਾਨ ਨੇਤਾ ਜਹਾਂਜ਼ੇਬ ਸਿਰਵਾਲ ਵੀਰਵਾਰ ਨੂੰ ਇਥੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਸਾਲ 2014 ਤੋਂ ਕਾਂਗਰਸ ਦਾ ਹਿੱਸਾ ਰਹੇ ਅਤੇ ਹਾਲ ਹੀ ਵਿਚ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੇ ਮੈਂਬਰ ਨਿਯੁਕਤ ਕੀਤੇ ਗਏ ਸਿਰਵਾਲ ਨੇ ਕਾਂਗਰਸ ਨੂੰ ‘ਲੁਪਤ’ ਹੁੰਦੀ ਮਸ਼ੀਨ ਦੱਸਿਆ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਵਰਗੇ ਮੁੱਦਿਆਂ ਲਈ ਭਾਜਪਾ ਨੂੰ ਦੋਸ਼ੀ ਠਹਿਰਾਉਣ ’ਤੇ ਉਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਬਿਹਤਰ ਹੋਵੇਗਾ ਕਿ ਉਹ ਆਪਣੇ ਅੰਦਰੂਨੀ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰੇ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਸਿਰਵਾਲ ਅਤੇ ਕੁਝ ਹੋਰ ਨੇਤਾਵਾਂ ਦਾ ਪਾਰਟੀ ਵਿਚ ਸਵਾਗਤ ਕੀਤਾ।
ਪੇਸ਼ੇ ਤੋਂ ਵੈਟਰਨਰੀ ਡਾਕਟਰ ਸਿਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦੇਸ਼ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਮੌਲਿਕਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬਾਹਰੀ ਏਜੰਡਾਂ 'ਤੇ ਕਾਂਗਰਸ ਦੀ ਨਿਰਭਰਤਾ ਰਾਸ਼ਟਰੀ ਚੁਣੌਤੀਆਂ ਦੇ ਪ੍ਰਭਾਵੀ ਢੰਗ ਨਾਲ ਨਜਿੱਠਣ ਦੀ ਉਸ ਦੀ ਸਮਰੱਥਾ 'ਚ ਰੁਕਾਵਟ ਪਾਉਂਦੀ ਹੈ। ਉਨ੍ਹਾਂ ਕਿਹਾ,''ਪਾਰਟੀ ਦਾ ਰੁਝਾਨ ਬਾਹਰੀ ਏਜੰਡਾ ਅਪਣਾਉਣ ਦਾ ਹੈ, ਜੋ ਦੇਸ਼ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪ੍ਰਭਾਵੀ ਢੰਗ ਨਾਲ ਸੰਬੋਧਨ ਨਹੀਂ ਕਰ ਸਕਦਾ ਹੈ।'' ਸਿਰਵਾਲ ਨੇ ਲੋਕਤੰਤਰ 'ਚ ਇਕ ਮਜ਼ਬੂਤ ਵਿਰੋਧੀ ਧਿਰ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਸਿਰਫ਼ ਦੋਸ਼ ਦੇਣ ਦੀ ਬਜਾਏ ਰਾਸ਼ਟਰ-ਨਿਰਮਾਣ ਦੇ ਉਦੇਸ਼ 'ਚ ਰਚਨਾਤਮਕ ਆਲੋਚਨਾ ਦੀ ਵਕਾਲਤ ਕੀਤੀ। ਉਨ੍ਹਾਂ ਦੇ ਦੇਸ਼ 'ਚ ਮੌਜੂਦਾ ਹਾਲਾਤ ਦੀ ਤੁਲਨਾ 'ਐਮਰਜੈਂਸੀ ਵਰਗੇ' ਦ੍ਰਿਸ਼ ਨਾਲ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਪਾਰਟੀ ਨੂੰ 1975 'ਚ ਉਸ ਦੇ ਸ਼ਾਸਨ ਕਾਲ ਦੌਰਾਨ ਲਗਾਈ ਗਈ ਐਮਰਜੈਂਸੀ ਦੀ ਯਾਦ ਦਿਵਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8