ਨਸ਼ੇ ਦੇ ਦੈਂਤ ਨੇ ਇਕ ਹੋਰ ਜਵਾਨ ਪੁੱਤ, ਕੈਂਸਰ ਦੀ ਮਰੀਜ਼ ਮਾਂ ਦਾ ਟੁੱਟਾ ਇਕਲੌਤਾ ਸਹਾਰਾ
Wednesday, Feb 12, 2025 - 06:07 AM (IST)
![ਨਸ਼ੇ ਦੇ ਦੈਂਤ ਨੇ ਇਕ ਹੋਰ ਜਵਾਨ ਪੁੱਤ, ਕੈਂਸਰ ਦੀ ਮਰੀਜ਼ ਮਾਂ ਦਾ ਟੁੱਟਾ ਇਕਲੌਤਾ ਸਹਾਰਾ](https://static.jagbani.com/multimedia/2024_11image_15_15_271296867drug.jpg)
ਬਨੂੜ (ਜ.ਬ.)- ਬਨੂੜ ਦੇ ਵਾਰਡ ਨੰਬਰ 1 ਹਵੇਲੀ ਬਸੀ ਦੇ 27 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਉਸ ਦੀ ਲਾਸ਼ ਦੇਰ ਸ਼ਾਮ ਮਾਣਕਪੁਰ ਕੱਲਰ ਦੇ ਸਮਸ਼ਾਨਘਾਟ ’ਚੋਂ ਮਿਲੀ ਹੈ। ਇਸ ਤੋਂ 2 ਦਿਨ ਪਹਿਲਾਂ 9 ਫਰਵਰੀ ਨੂੰ ਨੱਗਲ ਸਲੇਮਪੁਰ ਦੇ 17 ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਦੋਵੇਂ ਨੌਜਵਾਨਾਂ ਦੀ ਮੌਤਾਂ ਤੋਂ ਚਿੰਤਤ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।
ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਟਹਿਲ ਸਿੰਘ ਨੇ ਦੱਸਿਆ ਕਿ ਉਹ ਕੱਲ ਸਵੇਰੇ ਘਰ ਤੋਂ ਕੰਮ ’ਤੇ ਗਿਆ ਸੀ ਪਰ ਦੇਰ ਸ਼ਾਮ ਤੱਕ ਨਹੀਂ ਪਰਤਿਆ। ਉਸ ਦਾ ਫੋਨ ਚੱਲਦਾ ਰਿਹਾ ਪਰ ਗੱਲ ਨਹੀਂ ਹੋਈ। ਦੇਰ ਸ਼ਾਮ ਐਰੋਸਿਟੀ ਥਾਣੇ ਤੋਂ ਪੁਲਸ ਦਾ ਫੋਨ ਆਇਆ ਅਤੇ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਮਾਣਕਪੁਰ ਕੱਲਰ ਦੇ ਸਮਸ਼ਾਨਘਾਟ ’ਚ ਪਈ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਫੇਸ-6 ਮੋਹਾਲੀ ਵਿਖੇ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ- 'ਡੰਕੀ' ਦੇ ਚੱਕਰਵਿਊ 'ਚ ਫ਼ਸਿਆ ਇਕ ਹੋਰ ਮਾਂ ਦਾ ਪੁੱਤ, ਜੰਗਲਾਂ 'ਚੋਂ ਫ਼ੋਨ ਕਰ ਕੇ ਲਾ ਰਿਹਾ ਬਚਾਉਣ ਦੀ ਗੁਹਾਰ
ਸੰਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਡੇਢ ਸਾਲਾ ਬੱਚੀ ਦਾ ਪਿਓ ਸੀ। ਉਸ ਦੀ ਮਾਂ ਕੈਂਸਰ ਦੀ ਮਰੀਜ਼ ਹੈ। ਪੁਲਸ ਨੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ, ਜਿਸ ਦਾ ਬਾਅਦ ਦੁਪਹਿਰ ਬਨੂੜ ਦੇ ਸਮਸ਼ਾਨਘਾਟ ’ਚ ਸੰਸਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ ਨੇ ਰਿਟਾਇਰਡ ASI ਦੇ ਘਰ ਪਵਾਏ ਵੈਣ, ਜਵਾਨ ਪੁੱਤ ਨੇ ਛੱਡੀ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e