ਨਗਰ ਨਿਗਮ ਚੋਣ ਦੇ 50 ਦਿਨ ਬਾਅਦ ਵੀ ਭਾਜਪਾ ਨੂੰ ਨਹੀਂ ਮਿਲਿਆ ਕੌਂਸਲਰ ਦਲ ਦਾ ਨੇਤਾ

Thursday, Feb 13, 2025 - 03:42 PM (IST)

ਨਗਰ ਨਿਗਮ ਚੋਣ ਦੇ 50 ਦਿਨ ਬਾਅਦ ਵੀ ਭਾਜਪਾ ਨੂੰ ਨਹੀਂ ਮਿਲਿਆ ਕੌਂਸਲਰ ਦਲ ਦਾ ਨੇਤਾ

ਲੁਧਿਆਣਾ (ਹਿਤੇਸ਼)– ਨਗਰ ਨਿਗਮ ਦੀ ਚੋਣ ’ਚ ਹੋਏ 50 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ ਪਰ ਭਾਜਪਾ ਨੂੰ ਹੁਣ ਤੱਕ ਕੌਂਸਲਰ ਦਲ ਦਾ ਨੇਤਾ ਨਹੀਂ ਮਿਲਿਆ। ਇੱਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਦੇ 95 ਵਾਰਡਾਂ ’ਚ ਚੋਣ 21 ਦਸੰਬਰ ਨੂੰ ਹੋਈਆਂ ਸੀ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ। ਇਸ ਦੇ ਲਗਭਗ ਇਕ ਮਹੀਨੇ ਬਾਅਦ 20 ਜਨਵਰੀ ਨੂੰ ਕੌਂਸਲਰਾਂ ਨੂੰ ਸਹੁੰ ਖੁਆਉਣ ਦੇ ਨਾਲ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ

ਇਸ ਤੋਂ ਇਕ ਦਿਨ ਪਹਿਲਾਂ ਕਾਂਗਰਸ ਦੇ ਪ੍ਰਦੇਸ਼ ਹਾਈਕਮਾਨ ਵਲੋਂ ਆਪਣੇ ਕੌਂਸਲਰ ਦਲ ਦਾ ਨੇਤਾ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਭਾਜਪਾ ਨੂੰ ਨਗਰ ਨਿਗਮ ਚੋਣਾਂ ਤੋਂ 50 ਦਿਨ ਬੀਤਣ ਤੋਂ ਬਾਅਦ ਵੀ ਕੌਂਸਲਰ ਦਾ ਨੇਤਾ ਵੀ ਨਹੀਂ ਮਿਲ ਰਿਹਾ ਹੈ।

ਇਸ ਕਾਰਨ ਨਵੇਂ ਚੁਣੇ ਗਏ ਕੌਂਸਲਰ ਆਪਣੇ ਪੱਧਰ ’ਤੇ ਹੀ ਵਾਰਡਾਂ ਨਾਲ ਸਬੰਧਤ ਮੁੱਦੇ ਚੁੱਕਣ ਨੂੰ ਮਜਬੂਰ ਹਨ। ਜਿਥੋਂ ਤੱਕ ਸ਼ਹਿਰ ਭਰ ਜਾਂ ਨਗਰ ਨਿਗਮ ਦੀ ਵਰਕਿੰਗ ਨੂੰ ਲੈ ਕੇ ਮੁੱਦੇ ਚੁੱਕਣ ਦਾ ਸਵਾਲ ਹੈ, ਉਸ ਮਾਮਲੇ ’ਚ ਭਾਜਪਾ ਦੀਆਂ ਗਤੀਵਿਧੀਆਂ ਫਿਲਹਾਲ ਠੱਪ ਹੀ ਹਨ।

ਗੁੱਟਬਾਜ਼ੀ ਦਾ ਮੰਨਿਆ ਜਾ ਰਿਹਾ ਹੈ ਨਤੀਜਾ

ਜਿਥੋਂ ਤੱਕ ਨਗਰ ਨਿਗਮ ਚੋਣਾਂ ਤੋਂ 50 ਦਿਨ ਬਾਅਦ ਵੀ ਭਾਜਪਾ ਨੂੰ ਕੌਂਸਲਰ ਦਲ ਦਾ ਨੇਤਾ ਨਾ ਮਿਲਣ ਦਾ ਸਵਾਲ ਹੈ, ਉਸ ਨੂੰ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ, ਕਿਉਂਕਿ ਕਈ ਸੀਨੀਅਰ ਕੌਂਸਲਰ ਇਸ ਅਹੁਦੇ ’ਤੇ ਦਾਅਵੇਦਾਰੀ ਪੇਸ਼ ਕਰ ਰਹੇ ਹਨ ਅਤੇ ਕਈ ਨੇਤਾ ਪਹਿਲੀ ਵਾਰ ਕੌਂਸਲਰ ਬਣਨ ਦੇ ਬਾਵਜੂਦ ਪਾਰਟੀ ’ਚ ਸੀਨੀਅਰ ਹੋਣ ਦੀ ਵਜ੍ਹਾ ਨਾਲ ਦਾਅਵਾ ਠੋਕ ਰਹੇ ਹਨ ਪਰ ਉਨ੍ਹਾਂ ਨੇਤਾਵਾਂ ਦੀ ਆਪਸੀ ਖਿੱਚੋਤਾਣ ਕਾਰਨ ਇਸ ਸਬੰਧ ’ਚ ਫੈਸਲਾ ਨਹੀਂ ਲਿਆ ਗਿਆ, ਜੋ ਆਪਣੇ ਨਜ਼ਦੀਕੀਆਂ ਨੂੰ ਅਹੁਦੇ ਦਿਵਾਉਣ ਲਈ ਜ਼ੋਰ ਲਗਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ

ਮਹਿਲਾ ਅਤੇ ਨਵੇਂ ਚਿਹਰੇ ਦੇ ਨਾਂ ’ਤੇ ਹੋ ਰਹੀ ਹੈ ਚਰਚਾ

ਜਾਣਕਾਰੀ ਮੁਤਾਬਕ ਨਗਰ ਨਿਗਮ ਚੋਣ ਤੋਂ 50 ਦਿਨ ਬਾਅਦ ਵੀ ਭਾਜਪਾ ਨੂੰ ਕੌਂਸਲਰ ਦਲ ਦੇ ਨੇਤਾ ਦੇ ਨਾਂ ’ਤੇ ਇਸ ਲਈ ਸਹਿਮਤੀ ਨਹੀਂ ਬਣ ਸਕੀ, ਕਿਉਂਕਿ ਪਾਰਟੀ ਇਸ ਅਹੁਦੇ ਲਈ ਤੇਜ਼ ਤਰਾਰ ਚਿਹਰੇ ਦੀ ਭਾਲ ’ਚ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਮਹਿਲਾ ਨੂੰ ਮੇਅਰ ਬਣਾਉਣ ਤੋਂ ਬਾਅਦ ਭਾਜਪਾ ਵੀ ਇਹ ਅਹੁਦੇ ਮਹਿਲਾ ਨੂੰ ਦੇਣ ’ਤੇ ਵਿਚਾਰ ਕਰ ਰਹੀ ਹੈ। ਇਹ ਮਹਿਲਾ ਸੀਨੀ. ਕੌਂਸਲਰ ਤੋਂ ਇਲਾਵਾ ਨਵੇਂ ਚਿਹਰਿਆਂ ’ਚੋਂ ਵੀ ਹੋ ਸਕਦੀ ਹੈ, ਜਿਸ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News