ਸਾਈਬਰ ਠੱਗਾਂ ਨੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਮਾਰੀ 40.69 ਲੱਖ ਦੀ ਠੱਗੀ
Saturday, Feb 15, 2025 - 09:18 AM (IST)
![ਸਾਈਬਰ ਠੱਗਾਂ ਨੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਮਾਰੀ 40.69 ਲੱਖ ਦੀ ਠੱਗੀ](https://static.jagbani.com/multimedia/2025_2image_09_17_194542326cybercrime-5.jpg)
ਲੁਧਿਆਣਾ (ਰਾਜ) : ਸਾਈਬਰ ਠੱਗਾਂ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਸਾਈਬਰ ਠੱਗਾਂ ਨੇ ਫਿਰ ਦੋ ਲੋਕਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ। ਹਾਲਾਂਕਿ ਦੋਵਾਂ ਹੀ ਮਾਮਲਿਆਂ ’ਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਅਣਪਛਾਣੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਪਹਿਲੇ ਮਾਮਲੇ ’ਚ ਸਾਈਬਰ ਠੱਗਾਂ ਨੇ ਇਕ ਵਿਅਕਤੀ ਨੂੰ ਟਾਸਕ ਪੂਰਾ ਕਰ ਕੇ ਪੈਸੇ ਕਮਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲਏ। ਉਸ ਨੇ ਓਵਰ ਈਸਟ ਦੀ ਆਈ. ਡੀ. ਬਣਾ ਕੇ ਵਿਅਕਤੀ ਤੋਂ 40 ਲੱਖ 69 ਹਜ਼ਾਰ ਰੁਪਏ ਆਪਣੇ ਵੱਖ-ਵੱਖ ਖਾਤਿਆਂ ’ਚ ਟਰਾਂਸਫਰ ਕਰਵਾ ਲਏ। ਪੁਲਸ ਸ਼ਿਕਾਇਤ ’ਚ ਹੈਬੋਵਾਲ ਦੇ ਨਰਿੰਦਰ ਨੇ ਦੱਸਿਆ ਕਿ ਉਸ ਨੂੰ ਕੁਝ ਅਣਪਛਾਣੇ ਲੋਕਾਂ ਦੀ ਕਾਲ ਆਈ ਸੀ। ਉਨ੍ਹਾਂ ਨੇ ਖੁਦ ਨੂੰ ਓਵਰਈਸਟ ਕੰਪਨੀ ਦਾ ਕਰਮਚਾਰੀ ਦੱਸਿਆ ਸੀ ਅਤੇ ਕਿਹਾ ਕਿ ਉਹ ਆਨਲਾਈਨ ਟਾਸਕ ਪੂਰਾ ਕਰ ਕੇ ਆਪਣੇ ਘਰ ਬੈਠੇ ਹੀ ਕਮਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ! Salon 'ਤੇ Head Wash ਕਰਵਾਉਣ ਗਈ ਕੁੜੀ ਨਾਲ...
ਇਸ ’ਤੇ ਉਸ ਦੀ ਆਈ. ਡੀ. ਬਣਾਈ ਗਈ ਅਤੇ ਵੱਖ-ਵੱਖ ਖਾਤਿਆਂ ’ਚ ਲੱਖਾਂ ਰੁਪਏ ਟਰਾਂਸਫਰ ਕਰਵਾ ਦਿੱਤੇ ਗਏ ਪਰ ਉਸ ਨੂੰ ਬਾਅਦ ’ਚੋਂ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਉਸ ਦੇ ਨਾਲ ਠੱਗੀ ਕੀਤੀ ਹੈ। ਫਿਰ ਉਸ ਨੇ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ਤੇ ਕਾਲ ਕਰ ਕੇ ਇਸ ਦੀ ਸ਼ਿਕਾਇਤ ਦਿੱਤੀ।
ਲੋਨ ਦੀਆਂ ਕਿਸ਼ਤਾਂ ਕੈਂਸਲ ਕਰਨ ਦਾ ਝਾਂਸਾ ਦੇ ਕੇ ਲੱਖਾਂ ਠੱਗੇ
ਸਾਈਬਰ ਠੱਗਾਂ ਨੇ ਇਕ ਔਰਤ ਦੇ ਨਾਲ ਠੱਗੀ ਕੀਤੀ। ਉਸ ਨੂੰ ਕਾਲ ਕਰ ਕੇ ਚੱਲ ਰਹੀਆਂ ਲੋਨ ਦੀਆਂ ਕਿਸ਼ਤਾਂ ਕੈਂਸਲ ਕਰਨ ਦਾ ਝਾਂਸਾ ਦੇ ਕੇ 10.15 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ’ਚ ਟਰਾਂਸਫਰ ਕਰਵਾ ਲਏ। ਔਰਤ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ ’ਤੇ ਕਾਲ ਕਰ ਕੇ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਔਰਤ ਪੂਜਾ ਕੁਮਾਰੀ ਦੀ ਸ਼ਿਕਾਇਤ ’ਤੇ ਅਣਪਛਾਣੇ ਲੋਕਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8