ਪੰਜਾਬ ਦਾ ਇਹ ਵਿਆਹ ਬਣਿਆ ਚਰਚਾ ਦਾ ਵਿਸ਼ਾ, ਪੇਸ਼ ਕੀਤੀ ਅਜਿਹੀ ਮਿਸਾਲ ਕਿ...

Sunday, Feb 23, 2025 - 05:27 PM (IST)

ਪੰਜਾਬ ਦਾ ਇਹ ਵਿਆਹ ਬਣਿਆ ਚਰਚਾ ਦਾ ਵਿਸ਼ਾ, ਪੇਸ਼ ਕੀਤੀ ਅਜਿਹੀ ਮਿਸਾਲ ਕਿ...

ਮੋਗਾ (ਕਸ਼ਿਸ਼)- ਇਕ ਪਾਸੇ ਜਿੱਥੇ ਅੱਜਕਲ੍ਹ ਦੇ ਨੌਜਵਾਨ ਆਪਣੇ ਵਿਆਹ ਵਿੱਚ ਕਰੋੜਾਂ ਰੁਪਏ ਖ਼ਰਚ ਰਹੇ ਹਨ ਪਰ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਰੋ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਲੜਕੀ ਵਾਲੇ ਅਤੇ ਆਪਣੇ ਪਰਿਵਾਰ ਦੇ ਪੰਜ-ਪੰਜ ਮੈਂਬਰ ਲਿਜਾ ਕੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਆਪਣੀ ਮਾਂ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ। 

PunjabKesari

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋ ਧਿਰਾਂ 'ਚ ਟਕਰਾਅ, ਚੱਲੇ ਤੇਜ਼ਧਾਰ ਹਥਿਆਰ ਤੇ ਹੋਈ ਫਾਇਰਿੰਗ

ਕੁੜੀ ਵਾਲਿਆਂ ਦੇ ਘਰ ਸਵੇਰੇ-ਸਵੇਰੇ ਬਾਰਾਤ ਪਹੁੰਚੀ ਅਤੇ ਉਸ ਤੋਂ ਬਾਅਦ ਲਾਵਾਂ ਪੜ੍ਹੀਆਂ ਗਈਆਂ, ਜਦਕਿ ਸਵੇਰ ਦੇ 10 ਵਜੇ ਲਾੜੀ ਨੂੰ ਵਿਆਹ ਕੇ ਲਾੜਾ ਆਪਣੇ ਘਰ ਪਰਤ ਕੇ ਆ ਗਿਆ। ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਮੌਕੇ ਲਾੜਾ ਕਮਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਅੱਜਕਲ੍ਹ ਲੋਕਾਂ ਵੱਲੋਂ ਵਿਆਹਾਂ ਵਿੱਚ ਵਾਧੂ ਖ਼ਰਚੇ ਕੀਤੇ ਜਾਂਦੇ ਹਨ। ਇਸ ਨੂੰ ਪਾਸੇ ਰੱਖ ਕੇ ਉਨ੍ਹਾਂ ਦੀ ਪਹਿਲਾਂ ਤੋਂ ਹੀ ਇਹ ਸੋਚ ਸੀ ਕਿ ਉਹ ਇਕ ਸਾਧੇ ਢੰਗ ਨਾਲ ਵਿਆਹ ਕਰਵਾਏਗਾ। ਇਸ ਨੂੰ ਹੀ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਪਿੰਡ ਤੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ।

PunjabKesari

ਇਸ ਮੌਕੇ ਕਮਲਪ੍ਰੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਨੇ ਕਿਹਾ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਸੋਚ ਸੀ ਕਿ ਵਿਆਹ ਸਾਦੇ ਢੰਗ ਅਤੇ ਗੁਰੂ ਮਰਿਆਦਾ ਅਨੁਸਾਰ ਹੋਵੇ। ਬੱਚਿਆਂ ਨੇ ਵੀ ਇਸ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਇਹ ਕਾਰਜ ਸੰਪੰਨ ਹੋਇਆ।  ਇਸ ਮੌਕੇ ਹਲਕਾ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਦਵਿੰਰਜੀਤ ਸਿੰਘ ਨੇ ਜਿੱਥੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ, ਉੱਥੇ ਹੀ ਸਾਦੇ ਢੰਗ ਨਾਲ ਹੋਏ ਵਿਆਹ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਹੈ, ਫਿਰ ਵੀ ਵਿਖਾਵੇ ਕਰਦਿਆਂ ਲੱਖਾਂ ਦੇ ਕਰਜ਼ ਦਾ ਭਾਰ ਚੁੱਕ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਦੇ ਵਿਆਹ ਕਰਕੇ ਮਹਿੰਗੇ ਵਿਖਾਵੇ ਕਰਨ ਤੋਂ ਬਚਣਾ ਚਾਹੀਦਾ ਹੈ।

PunjabKesari

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ : ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ਬੋਲਿਆ...
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News