ਮੋਗਾ ਪੁਲਸ ਨੇ ਅੰਨੇ ਕਤਲ ਦੀ ਸੁਲਝਾਈ ਗੁੱਥੀ, ਸੋਨੇ ਦੀਆਂ ਵਾਲੀਆਂ ਖਾਤਰ ਕੀਤਾ ਸੀ ਬਜ਼ੁਰਗ ਔਰਤ ਦਾ ਕਤਲ
Monday, Feb 17, 2025 - 08:27 PM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪਿਛਲੇ ਦਿਨੀ ਪਿੰਡ ਦੌਧਰ ਦੇ ਵਿੱਚ ਗੁਰਮੇਲ ਕੌਰ ਪਤਨੀ ਨਾਰ ਸਿੰਘ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਦਿਨੀ ਬਲਦੇਵ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਮੱਲਾ ਰੋਡ ਡੱਲਾ ਨੇ ਜਗਰਾਉਂ ਪੁਲਸ ਨੂੰ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੀ ਸੱਸ ਗੁਰਮੇਲ ਕੌਰ ਪਤਨੀ ਨਾਰ ਸਿੰਘ ਵਾਸੀ ਦੌਦਰ ਦੀ ਸੋਨੇ ਦੀਆਂ ਵਾਲੀਆਂ ਤੇ ਕੋਕਾ ਚੋਰੀ ਕਰਕੇ ਲਿਜਾਣ ਵਾਲੇ ਚੋਰ ਨੇ ਹੱਤਿਆ ਕਰ ਦਿੱਤੀ ਤਾਂ ਪੁਲਸ ਨੇ ਨਾਮਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ।
ਵੱਡੀ ਵਾਰਦਾਤ! ਸਰਪੰਚ ਨੇ ਪਿੰਡ ਦੀ ਹੀ ਨਾਬਾਲਗ ਲੜਕੀ ਦੀ ਰੋਲ'ਤੀ ਪੱਤ
ਇਸ ਮਗਰੋਂ ਮੋਗਾ ਪੁਲਸ ਨੇ ਅਜੇ ਗਾਂਧੀ ਐੱਸਐੱਸਪੀ ਮੋਗਾ ਦੀ ਯੋਗ ਅਗਵਾਈ ਹੇਠ ਅਨਵਰ ਅਲੀ ਓਪ ਕਪਤਾਨ ਪੁਲਸ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਬਧਨੀ ਕਲਾ ਵੱਲੋਂ ਪੁਲਸ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਨਾਲ ਦੋਸ਼ੀਆਂ ਨੂੰ ਟ੍ਰੇਸ ਕਰਨ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਹ ਕਤਲ ਮਨਪ੍ਰੀਤ ਸਿੰਘ ਉਰਫ ਬਿੱਟੂ ਪੁੱਤਰ ਜਗਦੀਸ ਸਿੰਘ ਵਾਸੀ ਦੌਧਰ ਸਰਕੀ ਵੱਲੋਂ ਹੀ ਕੀਤਾ ਗਿਆ ਹੈ। ਦੋਸ਼ੀ ਨੇ ਮੰਨਿਆ ਹੈ ਕਿ ਜਦੋਂ ਉਹ ਚੋਰੀ ਕਰਨ ਗਿਆ ਸੀ ਤਾਂ ਗੁਰਮੇਲ ਕੌਰ ਨੇ ਉਸ ਨੂੰ ਪਹਿਚਾਣ ਲਿਆ ਜਿਸ ਕਰਕੇ ਉਸਨੇ ਉਸਦਾ ਮੂੰਹ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਮਨਪ੍ਰੀਤ ਸਿੰਘ ਉਰਫ ਬਿੱਟੂ ਪੁੱਤਰ ਜਗਦੀਸ ਸਿੰਘ ਵਾਸੀ ਦੋਧਰ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਰਣਵੀਰ ਇਲਾਹਾਬਾਦੀਆ ਤੇ Samay Raina ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ FIR ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8