ਜੰਮੂ-ਕਸ਼ਮੀਰ ਦੇ ਬਾਰਾਮੂਲ ''ਚ ਹੋਈ ਮੁਠਭੇੜ, 2 ਅੱਤਵਾਦੀ ਢੇਰ

03/21/2019 11:26:26 PM

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਵੀਰਵਾਰ ਨੂੰ ਹੋਈ ਮੁਠਭੇੜ 'ਚ 2 ਅੱਤਵਾਦੀ ਮਾਰੇ ਗਏ। ਇਸ ਦੌਰਾਨ ਇਕ ਅਧਿਕਾਰੀ ਸਮੇਤ 3 ਫੌਜੀ ਜ਼ਖਮੀ ਹੋ ਗਏ। ਸ਼੍ਰੀਨਗਰ ਸਥਿਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਆਖਿਆ ਕਿ ਬਾਰਾਮੂਲਾ ਦੇ ਕਲੰਤਰਾ ਇਲਾਕੇ 'ਚ ਨਮਬਲਨਾਰ ਅਭਿਆਨ 'ਚ 2 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁਠਭੇੜ ਹੁਣ ਵੀ ਜਾਰੀ ਹੈ। ਕਰਨਲ ਕਾਲੀਆ ਨੇ ਦੱਸਿਆ ਕਿ ਅਭਿਆਨ 'ਚ ਇਕ ਅਧਿਕਾਰੀ ਅਤੇ 2 ਜਵਾਨ ਜ਼ਖਮੀ ਹੋਏ ਹਨ। ਜ਼ਖਮੀ ਜਵਾਨਾਂ ਨੂੰ ਇਥੇ ਬਾਦਾਮੀਬਾਗ ਛਾਉਣੀ ਸਥਿਤ ਫੌਜ ਦੇ 92 ਬੇਸ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜਦੂਗੀ ਦੀ ਜਾਣਕਾਰੀ ਦੇ ਆਧਾਰ 'ਤੇ ਦਿਨ 'ਚ ਇਲਾਕੇ ਦੀ ਘੇਰਾਬੰਦੀ ਕੀਤੀ ਸੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਉਨ੍ਹਾਂ ਆਖਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆ ਚਲਾਈਆਂ, ਜਿਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਠਭੇੜ ਸ਼ੁਰੂ ਹੋ ਗਈ।


Khushdeep Jassi

Content Editor

Related News