ਜੰਮੂ-ਕਸ਼ਮੀਰ : ਪੀ.ਡੀ.ਪੀ. ਨੂੰ ਝਟਕਾ, ਹਸੀਬ ਦ੍ਰਾਬੂ ਨੇ ਦਿੱਤਾ ਅਸਤੀਫਾ

12/07/2018 1:07:26 AM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਪੀ.ਡੀ.ਪੀ. ਨੂੰ ਵੀਰਵਾਰ ਨੂੰ ਇਕ ਵੱਡਾ ਛਟਕਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੇ ਸੀਨੀਅਰ ਮੰਤਰੀ ਤੇ ਸਾਬਕਾ ਵਿੱਤ ਮੰਤਰੀ ਹਸੀਬ ਦ੍ਰਾਬੂ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਦ੍ਰਾਬੂ ਨੇ ਆਪਣੇ ਅਸਤੀਫੇ 'ਚ ਕਿਹਾ ਕਿ ਸੂਬੇ ਦੇ ਵਿਧਾਨ ਸਭਾ ਭੰਗ ਹੋਣ ਨਾਲ ਹੀ ਉਨ੍ਹਾਂ ਦੀ ਵਿਧਾਨਕ ਜ਼ਿੰਮੇਵਾਰੀ ਵੀ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਈ।
ਸਾਬਕਾ ਵਿੱਤ ਮੰਤਰੀ ਮਸ਼ਹੂਰ ਅਰਥ ਸ਼ਾਸਤਰੀ ਹਨ ਤੇ ਉਹ ਜੰਮੂ ਕਸ਼ਮੀਰ ਬੈਂਕ 'ਚ ਪ੍ਰਧਾਨ ਦੇ ਅਹੁਦੇ 'ਤੇ ਸੇਵਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੇ ਜਿਸ ਸਮੇਂ ਵਿਧਾਨ ਸਭਾ ਭੰਗ ਕੀਤੀ ਗਈ, ਉਹ ਉਸ ਨਾਲ ਸਹਿਮਤ ਨਹੀਂ ਹਨ। ਇਹ ਨਾ ਤਾਂ ਲੋਕ ਤਾਂਤਰਿਕ ਵਿਵਸਥਾ ਨੂੰ ਮਜ਼ਬੂਤ ਕਰਦਾ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਮਾਣ ਪ੍ਰਧਾਨ ਕਰਦਾ ਹੈ, ਜਿਨ੍ਹਾਂ ਨੂੰ ਇਸ ਦੀ ਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ।
ਦ੍ਰਾਬੂ ਬਿਜਨੈਸ ਨਾਲ ਸਬੰਧਿਤ ਇਕ ਸਮਾਚਾਰ ਪੱਤਰ ਦੇ ਸੰਪਾਦਕ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ, ''ਜੋ ਵੀ ਹੈ ਠੀਕ ਹੈ, ਮੇਰੇ ਲਈ ਹੁਣ ਅਲਵਿਦਾ ਲੈਣ ਦਾ ਸਮਾਂ ਆ ਗਿਆ ਹੈ।'' ਦ੍ਰਾਬੂ ਨੇ ਇਹ ਪੱਤਰ ਆਪਣੇ ਆਧਿਕਾਰਕ ਟਵਿਟਰ ਹੈਂਡਲ 'ਤੇ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਉਹ ਕੁਝ ਸਮੇਂ ਪਹਿਲਾਂ ਤੋਂ ਹੀ ਪਾਰਟੀ ਦੇ ਕੰਮ ਤੋਂ ਖੁਦ ਨੂੰ ਵੱਖ ਕਰ ਚੁੱਕੇ ਹਨ। ਰਾਜਪਾਲ ਸੱਤਪਾਲ ਮਲਿਕ ਵੱਲੋਂ 21 ਨਵੰਬਰ ਨੂੰ ਵਿਧਾਨ ਸਭਾ ਭੰਗ ਕਰਨ ਤੋਂ ਬਾਅਦ ਦ੍ਰਾਬੂ ਦੂਜੇ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾ ਇਮਰਾਨ ਅੰਸਾਰੀ ਨੇ ਅਸਤੀਫਾ ਦਿੱਤਾ ਸੀ।


Inder Prajapati

Content Editor

Related News