ਜੰੰਮੂ : ਕਠੂਆ ''ਚ 3 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ

03/11/2020 3:12:22 PM

ਜੰਮੂ— ਜੰਮੂ-ਕਸ਼ਮੀਰ 'ਚ ਇਕ ਮਾਸੂਮ ਬੱਚੀ ਨਾਲ ਰੇਪ ਜਿਹੀ ਘਿਣੌਨੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਜੰਮੂ ਦੇ ਕਠੂਆ ਦੀ ਹੈ। ਓਧਰ ਬੱਚੀ ਦੇ ਮਾਤਾ-ਪਿਤਾ ਨੇ ਦੋਸ਼ੀ ਲਈ ਫਾਂਸੀ ਦੀ ਮੰਗ ਕੀਤੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਠੂਆ ਦੇ ਐੱਸ. ਐੱਸ. ਪੀ. ਸ਼ੈਲੇਂਦਰ ਮਿਸ਼ਰਾ ਨੇ ਦੱਸਿਆ ਕਿ 3 ਸਾਲ ਬੱਚੀ ਨਾਲ ਰੇਪ ਦੀ ਘਟਨਾ ਵਾਪਰੀ ਹੈ। ਇਸ ਵਾਰਦਾਤ ਨੂੰ ਇਕ ਸ਼ਰਾਬੀ ਵਿਅਕਤੀ ਵਲੋਂ ਅੰਜ਼ਾਮ ਦਿੱਤਾ ਗਿਆ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਐੱਸ. ਐੱਸ. ਪੀ. ਮੁਤਾਬਕ ਇਹ ਘਟਨਾ 10 ਮਾਰਚ ਯਾਨੀ ਕਿ ਕੱਲ ਵਾਪਰੀ ਹੈ। ਦੋਸ਼ੀ ਸ਼ਰਾਬੀ ਵਿਅਕਤੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਓਧਰ ਪੀੜਤ ਬੱਚੀ ਨੂੰ ਕਠੂਆ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਹ ਜੇਰੇ ਇਲਾਜ ਹੈ। 

PunjabKesari

ਦੱਸਣਯੋਗ ਹੈ ਕਿ ਸਾਲ 2018 'ਚ ਵੀ ਇਕ 8 ਸਾਲਾ ਬੱਚੀ ਨਾਲ ਰੇਪ ਦੀ ਘਟਨਾ ਵਾਪਰੀ ਸੀ। ਇਹ ਘਟਨਾ ਵੀ 8 ਸਾਲ ਦੀ ਬੱਚੀ ਨਾਲ ਵਾਪਰੀ ਸੀ। ਇਸ ਕੇਸ ਦੇ ਦੋਸ਼ੀਆਂ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਇੱਥੇ ਦੱਸ ਦੇਈਏ ਕਿ ਦੇਸ਼ ਭਰ 'ਚ ਆਏ ਦਿਨ ਰੇਪ ਦੀਆਂ ਘਟਨਾਵਾਂ ਦਿਨੋਂ-ਦਿਨ ਵਧ ਰਹੀਆਂ ਹਨ। ਨਾਬਲਗ ਕੁੜੀਆਂ, ਮਾਸੂਮ ਬੱਚੀਆਂ ਨੂੰ ਦਰਿੰਦਿਆਂ ਵਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਲੋੜ ਹੈ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ, ਤਾਂ ਔਰਤਾਂ ਸੁਰੱਖਿਅਤ ਰਹਿ ਸਕਣ।


Tanu

Content Editor

Related News