ਜੰਮੂ : ਤਵੀ ਨਦੀ ਦੇ ਕਿਨਾਰੇ ਬਣਾਈ ਜਾਵੇਗੀ ਮੈਗਾ ਵਾਟਰ ਥੀਮ ਪਾਰਕ, ਜਾਣੋ ਖ਼ਾਸੀਅਤ

09/21/2023 1:05:05 PM

ਜੰਮੂ (ਵਾਰਤਾ)- ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ਸਿਧਰਾ ਪਿੰਡ 'ਚ ਤਵੀ ਨਦੀ ਦੇ ਕਿਨਾਰੇ 92 ਕਨਾਲ ਜ਼ਮੀਨ 'ਤੇ ਇਕ ਮੈਗਾ ਵਾਟਰ ਥੀਮ ਪਾਰਕ ਬਣਾਈ ਜਾਵੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਵੀ ਨਦੀ ਦੇ ਕਿਨਾਰੇ ਸਿਧਰਾ ਪਿੰਡ 'ਚ 92 ਕਨਾਲ ਜ਼ਮੀਨ 'ਤੇ ਵਾਟਰ ਥੀਮ ਪਾਰਕ ਬਣਾਈ ਜਾਵੇਗੀ, ਜਿਸ ਲਈ ਜ਼ਮੀਨ ਦੀ ਪਛਾਣ ਕਰ ਲਈ ਗਈ ਹੈ। ਇਕ ਅਧਿਕਾਰੀ ਨੇ ਕਿਹਾ,''ਵਾਟਰ ਪਾਰਕ 'ਚ ਗਾਰਡਨ, ਜੌਗਿੰਗ ਟ੍ਰੈਕ ਅਤੇ ਟ੍ਰੀ ਹਾਊਸ ਵਰਗੇ ਆਕਰਸ਼ਨ ਹੋਣਗੇ।''

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਉਨ੍ਹਾਂ ਕਿਹਾ ਕਿ ਪਾਰਕ 'ਚ ਵਿਸ਼ੇਸ਼ ਨਾਈਟ ਸ਼ੋਅ ਅਤੇ ਸ਼ਾਪਿੰਗ ਕੰਪਲੈਕਸ ਤੋਂ ਇਲਾਵਾ ਵਾਟਰ ਸਕਾਈ ਰਾਈਡ, ਵੇਵ ਪੂਲ, ਨਕਲੀ ਵਾਟਰ ਲੈਂਡਸਕੇਪ, ਕਿਡਜ਼ ਪੂਲ, ਸਵੀਮਿੰਗ ਏਰੇਨਾ, ਸਨਬਾਥਿੰਗ, ਡਰਾਈਵਿੰਗ ਏਰੇਨਾ, ਵਾਟਰ ਵਾਲੀਬਾਲ ਅਤੇ ਇਨਡੋਰ ਵਾਟਰ ਗੇਮਜ਼ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ 'ਚ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News