ਮਹਾਭਾਰਤ ਕਾਲ ਦੇ ਸ਼ਿਵ ਮੰਦਰ ''ਚ 100 ਸਾਲ ਬਾਅਦ ਹੋਇਆ ਜਲ-ਅਭਿਸ਼ੇਕ, ਮਹਾਸ਼ਿਵਰਾਤਰੀ ਮੌਕੇ ਲੱਗੀਆਂ ਰੌਣਕਾਂ

Sunday, Feb 19, 2023 - 04:05 AM (IST)

ਮਹਾਭਾਰਤ ਕਾਲ ਦੇ ਸ਼ਿਵ ਮੰਦਰ ''ਚ 100 ਸਾਲ ਬਾਅਦ ਹੋਇਆ ਜਲ-ਅਭਿਸ਼ੇਕ, ਮਹਾਸ਼ਿਵਰਾਤਰੀ ਮੌਕੇ ਲੱਗੀਆਂ ਰੌਣਕਾਂ

ਪੁਨਹਾਨਾ (ਬਿਊਰੋ): ਹਰਿਆਣਾ ਦੇ ਸਿੰਗਾਰ ਪਿੰਡ ਵਿਚ ਸਥਿਤ ਸ਼੍ਰੀ ਸ਼ਿੰਗੇਸ਼ਵਰ ਮਹਾਦੇਵ ਮੰਦਰ 'ਚ ਤਕਰੀਬਨ 100 ਸਾਲ ਬਾਅਦ ਮਹਾਸ਼ਿਵਰਾਤਰੀ ਦੇ ਦਿਨ ਜਲ-ਅਭਿਸ਼ੇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਲੇ-ਦੁਆਲੇ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ। ਇਹ ਜਾਣਕਾਰੀ ਸਾਂਝੀ ਕਰਦਿਆਂ ਮੇਵਾਤ ਮਿੱਤਰ ਮੰਡਲ ਫਰੀਦਾਬਾਦ ਦੇ ਪ੍ਰਧਾਨ ਕੁਲਦੀਪ ਗੋਇਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਵੀ ਮੰਦਰ 'ਚ ਅਜਿਹੇ ਸਮਾਗਮ ਕਰਵਾਏ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - ਮਹਾਸ਼ਿਵਰਾਤਰੀ ਮੌਕੇ ਬਣਿਆ ਵਿਸ਼ਵ ਰਿਕਾਰਡ, 18.8 ਲੱਖ ਦੀਵਿਆਂ ਨਾਲ ਰੁਸ਼ਨਾਇਆ ਉਜੈਨ

ਇਹ ਮੰਦਰ ਮਹਾਭਾਰਤ ਕਾਲ ਦਾ ਹੈ ਜੋ ਕਿ ਮੁਗਲ ਕਾਲ ਵਿਚ ਤਹਿਸ-ਨਹਿਸ ਕਰ ਦਿੱਤਾ ਗਿਆ ਸੀ। ਪਰ ਇਸ ਮੰਦਰ ਦੇ ਸ਼ਿਵਲਿੰਗ ਨੂੰ ਮੁਗਲ ਹਮਲਾਵਰ ਨੁਕਸਾਨ ਨਹੀਂ ਪਹੁੰਚਾ ਪਾਏ। ਇਹ ਸ਼ਿਵਲਿੰਗ ਇਸ ਵੇਲੇ ਵੀ ਮੰਦਰ ਵਿਚ ਸਥਾਪਤ ਹੈ। ਕੁੱਝ ਸਾਲ ਪਹਿਲਾਂ ਪਿੰਡ ਦੇ ਲੋਕਾਂ ਨੇ ਇਸ ਮੰਦਰ ਦੀ ਮੁੜ ਚਾਰਦੀਵਾਰੀ ਕਰਵਾਈ ਸੀ। 

ਇਹ ਖ਼ਬਰ ਵੀ ਪੜ੍ਹੋ - "ਹੈਲੋ, ਪੁਲਸ ਕੰਟਰੋਲ ਰੂਮ! ਮੈਂ ਆਪਣੀ ਪਤਨੀ ਤੇ ਬੱਚੇ ਦਾ ਕਤਲ ਕਰ ਦਿੱਤਾ ਹੈ..."

ਮਹਾਸ਼ਿਵਰਾਤਰੀ ਮੌਕੇ ਇਸ ਪੁਰਾਤਨ ਮੰਦਰ 'ਚ ਪੂਰੇ ਵਿਧੀ ਵਿਧਾਨ ਨਾਲ ਮੰਤਰਾਂ ਦੇ ਉਚਾਰਨ ਨਾਲ ਜਲ-ਅਭਿਸ਼ੇਕ ਕੀਤਾ ਗਿਆ। ਇਸ ਸਮਾਗਮ ਵਿਚ ਪਿੰਡ ਸਿੰਗਾਰ, ਬਿਛੋਰ, ਇੰਦਾਨਾ, ਪੁਨਹਾਨਾ, ਪਿਨਗਵਾਂ, ਹੋਡਲ, ਪਲਵਲ, ਫਰੀਦਾਬਾਦ, ਜੁਰਹਰਾ, ਨਗੀਨਾ, ਅੰਧੋਪ, ਆਲੀ, ਸੋਂਧ, ਬਹਿਨ ਸਮੇਤ ਅਨੇਕਾਂ ਥਾਵਾਂ ਤੋਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਦਰ ਵਿਚ ਹਵਨ ਯੱਗ ਤੇ ਭੰਡਾਰੇ ਵੀ ਕਰਵਾਏ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News