ਜੈਪੁਰ ਦੇ SMS ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ

Wednesday, May 13, 2026 - 03:26 PM (IST)

ਜੈਪੁਰ ਦੇ SMS ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ

ਜੈਪੁਰ : ਜੈਪੂਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਬੁੱਧਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਰਿਆਣਾ ਵਿਚ ਹਿਰਾਸਟ ਵਿਚ ਲੈ ਲਿਆ ਗਿਆ ਹੈ, ਜਿਸ ਨੂੰ ਹੁਣ ਜੈਪੁਰ ਲਿਆਂਦਾ ਜਾ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭਰੇ ਸੁਨੇਹੇ ਵਿਚ 40 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ 'ਤੇ ਹਸਪਤਾਲ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਦਿੱਤੀ। 

ਇਹ ਵੀ ਪੜ੍ਹੋ - ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ 'ਚ ਲਾਗੂ ਹੋਏ ਰੇਟ

ਉਨ੍ਹਾਂ ਕਿਹਾ ਕਿ ਧਮਕੀ ਦਾ ਸੁਨੇਹਾ ਜੈਪੁਰ ਪੁਲਸ ਕੰਟਰੋਲ ਰੂਮ ਨੂੰ ਮਿਲਿਆ, ਜਿਸ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਸਪਤਾਲ ਪਹੁੰਚ ਗਈਆਂ। ਇਸ ਸੂਚਨਾਂ ਤੋਂ ਬਾਅਦ ਉਨ੍ਹਾਂ ਨੇ ਤਲਾਸ਼ੀ ਮੁਹਿੰਮ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਪੁਲਸ ਦੇ ਮੁਤਾਬਕ ਸਵੇਰੇ 5.30 ਤੋਂ 6 ਵਜੇ ਦੇ ਵਿਚਕਾਰ ਅਭੈ ਕਮਾਂਡ ਸੈਂਟਰ ਨੂੰ ਧਮਕੀ ਭਰਿਆ ਪੋਨ ਆਇਆ ਸੀ। ਜਦੋਂ ਸਾਈਬਰ ਸੈੱਲ ਦੀ ਮਦਦ ਨਾਲ ਕਾਲ ਕਰਨ ਵਾਲੇ ਦੇ ਨੰਬਰ ਦਾ ਪਤਾ ਲਗਾਇਆ ਗਿਆ ਤਾਂ ਉਸ ਦੀ ਲੋਕੇਸ਼ਨ ਹਰਿਆਣਾ ਵਿਚ ਪਾਈ ਗਈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਇਸ ਤੋਂ ਬਾਅਦ ਜੈਪੁਰ ਪੁਲਸ ਨੇ ਤੁਰੰਤ ਹਰਿਆਣਾ ਪੁਲਸ ਨਾਲ ਸੰਪਰਕ ਕੀਤਾ ਅਤੇ ਇਕ ਵਿਸ਼ੇਸ਼ ਟੀਮ ਲੈ ਕੇ ਰਵਾਨਾ ਹੋਏ। ਇਸ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਪੁੱਛਗਿੱਛ ਲਈ ਜੈਪੁਰ ਲਿਆਂਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਇਸ ਮਾਮਲੇ ਦੇ ਸਬੰਧ ਵਿਚ ਕੁਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ - ਸ਼ਰਾਬ ਦੇ 717 ਠੇਕੇ ਹੋਣਗੇ ਬੰਦ, ਸਕੂਲਾਂ-ਮੰਦਰਾਂ ਨੇੜੇ ਨਹੀਂ ਵਿਕੇਗੀ ਦਾਰੂ, CM ਵਿਜੇ ਦਾ ਵੱਡਾ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News