ਮਸ਼ਹੂਰ ਕਾਰੋਬਾਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਨਾ ਦਿੱਤੇ ਪੈਸੇ ਤਾਂ ਫੈਕਟਰੀ ''ਤੇ ਚਲਾ''ਤੀਆਂ ਗੋਲ਼ੀਆਂ

Tuesday, Jun 23, 2026 - 02:19 PM (IST)

ਮਸ਼ਹੂਰ ਕਾਰੋਬਾਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਨਾ ਦਿੱਤੇ ਪੈਸੇ ਤਾਂ ਫੈਕਟਰੀ ''ਤੇ ਚਲਾ''ਤੀਆਂ ਗੋਲ਼ੀਆਂ

ਪੁਣੇ- ਬਿਸ਼ਨੋਈ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਇਕ ਅਣਜਾਣ ਵਿਅਕਤੀ ਨੇ ਪੁਣੇ ਦੇ ਇਕ ਵਪਾਰੀ ਤੋਂ ਜ਼ਬਰਨ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਲੋਕਾਂ ਨੇ ਕਾਰੋਬਾਰੀ ਦੇ ਫੈਕਟਰੀ 'ਤੇ ਗੋਲੀਆਂ ਵੀ ਚਲਾਈਆਂ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਪਾਤ ਦੇ ਸਾਮਾਨ ਦਾ ਕਾਰੋਬਾਰ ਕਰਨ ਵਾਲੇ ਅਮੋਲ ਰਾਜੇਂਦਰ ਚਮਦਾਈ ਨੇ ਵਾਨਵੜੀ ਪੁਲਸ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4.30 ਵਜੇ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣਾ ਨਾਂ 'ਆਰਜੂ ਬਿਸ਼ਨੋਈ' ਦੱਸਿਆ ਅਤੇ ਧਮਕੀ ਦਿੰਦੇ ਹੋਏ ਉਨ੍ਹਾਂ ਤੋਂ ਪੈਸੇ ਮੰਗੇ। ਪੁਲਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

ਇਕ ਅਧਿਕਾਰੀ ਨੇ ਦੱਸਿਆ ਕਿ ਚਮਦਾਈ ਅੱਗੇ ਦੀ ਕਾਰਵਾਈ ਲਈ ਫੁਰਸੁੰਗੀ ਪੁਲਸ ਥਾਣੇ ਗਏ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਪੁਲਸ ਥਾਣੇ 'ਚ ਮੌਜੂਦ ਸਨ, ਉਦੋਂ ਰਾਤ 8.10 ਵਜੇ ਫੁਰਸੁੰਗੀ ਇਲਾਕੇ 'ਚ ਉਨ੍ਹਾਂ ਦੇ ਕਾਰਖਾਨੇ 'ਤੇ ਚਾਰ ਰਾਊਂਡ ਗੋਲੀਆਂ ਚਲਾਈਆਂ ਗਈਆਂ। ਪੁਲਸ ਨੇ ਦੱਸਿਆ ਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਸ ਨੇ ਜ਼ਬਰਨ ਵਸੂਲੀ ਦੀ ਕਾਲ ਅਤੇ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਦੋਵੇਂ ਘਟਨਾਵਾਂ ਆਪਸ 'ਚ ਜੁੜੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਫੁਰਸੁੰਗੀ ਪੁਲਸ ਨੇ ਅਣਜਾਣ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News