'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ ਧਮਕੀ, ਮੰਗੇ 50 ਲੱਖ

Saturday, Jun 13, 2026 - 07:14 AM (IST)

'ਇਹ ਤਾਂ ਸਿਰਫ ਟ੍ਰੇਲਰ...', ਗੋਲੀਬਾਰੀ ਮਗਰੋਂ BMS Fashion ਮਾਲਕ ਨੂੰ ਮਿਲੀ ਧਮਕੀ, ਮੰਗੇ 50 ਲੱਖ

ਜਲੰਧਰ (ਸੁਨੀਲ ਮਹਾਜਨ): ਕਿਸ਼ਨਪੁਰਾ ਚੌਕ ਨੇੜੇ ਬੀਐੱਮਐੱਸ ਫੈਸ਼ਨ ਸ਼ੋਅਰੂਮ 'ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ। ਮਾਲਕ ਸੁਭਾਸ਼ ਚੰਦਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਕੱਲ੍ਹ ਫਿਰੌਤੀ ਦਾ ਫ਼ੋਨ ਆਇਆ ਸੀ, ਜਿਸ ਦੌਰਾਨ ਮੁਲਜ਼ਮ ਨੇ 50 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਦੇ ਅਨੁਸਾਰ ਕੱਲ੍ਹ ਮੀਂਹ ਕਾਰਨ ਉਨ੍ਹਾਂ ਦਾ ਬਚਾਅ ਰਿਹਾ ਤੇ ਹਮਲਾਵਰਾਂ ਅੱਜ ਦੁਪਹਿਰ ਗੋਲੀਬਾਰੀ ਕੀਤੀ। ਦੁਕਾਨ 'ਤੇ ਗੋਲੀਬਾਰੀ ਤੋਂ ਬਾਅਦ, ਮਾਲਕ ਨੂੰ ਪੁਲਸ ਦੀ ਮੌਜੂਦਗੀ ਵਿਚ ਫਿਰ ਫੋਨ ਉੱਤੇ ਧਮਕੀ ਦਿੱਤੀ ਗਈ ਤੇ ਕਿਹਾ ਗਿਆ ਕਿ ਇਹ ਸਿਰਫ ਟ੍ਰੇਲਰ ਹੈ। ਇਸ ਦੌਰਾਨ ਕਿਹਾ ਗਿਆ ਕਿ ਬੁਲਾ ਲੈ ਡੀਐੱਸਪੀ, ਐੱਸਪੀ, ਸਾਨੂੰ ਪੈਸੇ ਚਾਹੀਦੇ ਹਨ। ਪੀੜਕ ਨੇ ਕਿਹਾ ਕਿ ਬੀਤੀ ਸ਼ਾਮ ਪੰਜ ਵਜੇ 5 ਵਜੇ ਉਸਦੇ ਬੇਟੇ ਨੂੰ ਫ਼ੋਨ ਕੀਤਾ ਸੀ ਅਤੇ ਬਾਅਦ ਵਿੱਚ ਵਟਸਐਪ ਰਾਹੀਂ ₹50 ਲੱਖ ਦੀ ਮੰਗ ਕੀਤੀ ਸੀ।

ਇਸ ਮਾਮਲੇ ਸਬੰਧੀ ਕੱਲ੍ਹ ਰਾਮਾ ਮੰਡੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੁਲਸ ਕਮਿਸ਼ਨਰ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਿਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ, ਅੱਜ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਭੱਜ ਗਏ। ਇਸ ਦੌਰਾਨ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਨਵੀਂ ਸੀਸੀਟੀਵੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਾਈਕ ਦੇ ਪਿੱਛੇ ਬਾਈਕ 'ਤੇ ਬੈਠੇ ਨੌਜਵਾਨ ਵੱਲੋਂ ਸ਼ਰੇਆਮ ਗੋਲੀਬਾਰੀ ਕੀਤੀ ਗਈ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਕਿਓਰਿਟੀ ਗਾਰਡ ਬਿੱਟੂ ਨੇ ਕਿਹਾ ਕਿ ਉਹ ਖਾਣਾ ਖਾਣ ਤੋਂ ਬਾਅਦ ਆਇਆ ਤਾਂ ਦੇਖਇਆ ਕਿ ਬਾਈਕ ਸਵਾਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੇਰੀ ਡਿਊਟੀ ਸ਼ੇਅਰੂਮ ਦੇ ਅੰਦਰ ਹੁੰਦੀ ਹੈ। 

ਖਾਣਾ ਖਾਣ ਤੋਂ ਬਾਅਦ ਹੱਥ ਧੋਣ ਤੋਂ ਬਾਅਦ ਵਾਪਸ ਆਉਣ 'ਤੇ, ਉਸਨੇ ਦੇਖਿਆ ਕਿ ਦੁਕਾਨ ਦਾ ਸ਼ੀਸ਼ਾ ਟੁੱਟਾ ਹੋਇਆ ਸੀ। ਗੋਲੀਬਾਰੀ ਨਾਲ ਕੋਈ ਵੀ ਨਹੀਂ ਜ਼ਖਮੀ ਹੋਇਆ। ਇਸ ਘਟਨਾ ਨਾਲ ਸਥਾਨਕ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ। ਮਾਲਕ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਇਹ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਵਿੱਚ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਗੋਲੀਆਂ ਚਲਾ ਕੇ ਫਰਾ ਹੋ ਗਏ।

ਘਟਨਾ ਵਾਲੀ ਥਾਂ ਉੱਤੇ ਪਹੁੰਚੇ ਏਡੀਸੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰੇ ਸਾਢੇ 3 ਵਜੇ ਕੰਟਰੋਲ ਰੂਮ ਵਿਚ ਬੀਐੱਮਐੱਸ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ ਉੱਤੇ ਦੁਕਾਨ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਬਾਈਕ ਸਵਾਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੌਕੇ ਉੱਤੇ ਇਕ ਖੋਲ ਵੀ ਬਰਾਮਦ ਹੋਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਧਮਕੀ ਭਰੀ ਕਾਲ ਨੂੰ ਲੈ ਕੇ ਦੁਕਾਨਦਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News