ਭਾਰਤ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਯਾਤਰੀਆਂ ਦੇ ਸੁੱਕੇ ਸਾਹ

Saturday, Jun 13, 2026 - 12:40 PM (IST)

ਭਾਰਤ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਯਾਤਰੀਆਂ ਦੇ ਸੁੱਕੇ ਸਾਹ

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਜਰਮਨੀ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫ੍ਰੈਂਕਫਰਟ ਏਅਰਪੋਰਟ ਤੋਂ ਭਾਰਤ ਦੇ ਹੈਦਰਾਬਾਦ ਆ ਰਹੀ ਲੁਫਥਾਂਸਾ ਏਅਰਲਾਈਨ ਦੀ ਇਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਸਵਾਰ ਯਾਤਰੀਆਂ 'ਚ ਖ਼ੌਫ਼ ਛਾ ਗਿਆ। 

ਹਾਲਾਂਕਿ ਧਮਕੀ ਮਗਰੋਂ ਏਅਰਪੋਰਟ ਅਧਿਕਾਰੀ ਜਹਾਜ਼ ਦੇ ਕ੍ਰੂ ਮੈਂਬਰਾਂ ਨਾਲ ਸੰਪਰਕ 'ਚ ਹਨ ਤੇ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਅਮਰੀਕਾ-ਇਰਾਨ ਦੀ ਜੰਗ ਖ਼ਤਮ ! ਟਰੰਪ ਨੇ ਕੀਤਾ ਵੱਡਾ ਦਾਅਵਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 16 ਮਈ ਨੂੰ ਵੀ ਹੈਦਰਾਬਾਦ ਆ ਰਹੇ ਇਕ ਜਹਾਜ਼ ਨੂੰ ਧਮਕੀ ਮਿਲੀ ਸੀ, ਜੋ ਕਿ ਜਾਂਚ ਤੋਂ ਬਾਅਦ ਝੂਠੀ ਅਫ਼ਵਾਹ ਹੀ ਨਿਕਲੀ। ਏਅਰਪੋਰਟ ਅਧਿਕਾਰੀਆਂ ਮੁਤਾਬਕ ਈਮੇਲ ਰਾਹੀਂ ਇਹ ਧਮਕੀ ਸ਼ਾਮ ਕਰੀਬ 6.30 ਵਜੇ ਭੇਜੀ ਗਈ ਸੀ, ਜਿਸ ਮਗਰੋਂ ਸੁਰੱਖਿਆ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਏਅਰਪੋਰਟ 'ਤੇ ਅਲਰਟ ਜਾਰੀ ਕਰ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ। ਜਾਂਚ ਦੌਰਾਨ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ ਤੇ ਇਹ ਮਹਿਜ਼ ਇਕ ਅਫਵਾਹ ਨਿਕਲੀ। 

ਇਹ ਵੀ ਪੜ੍ਹੋ- ਟਰੰਪ ਦੇ ਇਸ਼ਾਰੇ 'ਤੇ ਅਮਰੀਕਾ ਨੇ ਹੁਣ ਇਕ ਹੋਰ ਦੇਸ਼ 'ਚ ਕਰ'ਤੀ ਸਟ੍ਰਾਈਕ ! ਮਾਰ ਸੁੱਟਿਆ 'ਗੁਆਰੇਰੋ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News