ਨਾਬਾਲਗ ਕੁੜੀ ਨਾਲ ਛੇੜਛਾੜ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

Wednesday, Jun 10, 2026 - 12:55 PM (IST)

ਨਾਬਾਲਗ ਕੁੜੀ ਨਾਲ ਛੇੜਛਾੜ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

ਖਰੜ (ਅਮਰਦੀਪ, ਗਗਨਦੀਪ) : ਖਰੜ ਦੇ ਸਿਮਰਿਤ ਟਾਵਰ ’ਚ ਰਹਿਣ ਵਾਲੀ ਇਕ ਨਾਬਾਲਗ ਕੁੜੀ ਨਾਲ ਛੇੜਛਾੜ, ਧਮਕਾਉਣ ਤਹਿਤ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 17 ਸਾਲ 11 ਮਹੀਨੇ ਦੀ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੀ ਤਾਈ ਅਤੇ ਮਾਸੀ ਦੀ ਧੀ ਨਾਲ ਬੈਡਮਿੰਟਨ ਖੇਡ ਰਹੀ ਸੀ। ਖੇਡ ਦੌਰਾਨ ਸ਼ਟਲ ਉੱਪਰਲੀ ਮੰਜ਼ਿਲ ’ਤੇ ਸਥਿਤ ਇਕ ਫਲੈਟ ਦੇ ਬਾਹਰ ਜਾ ਡਿੱਗੀ।

ਜਦੋਂ ਉਹ ਸ਼ਟਲ ਚੁੱਕਣ ਲਈ ਉੱਪਰ ਗਈ ਤਾਂ ਉਥੇ ਰਹਿੰਦੇ ਇਕ ਵਿਅਕਤੀ ਨੇ ’ਤੇ ਉਸ ਨੂੰ ਆਪਣੇ ਫਲੈਟ ਅੰਦਰ ਖਿੱਚ ਲਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਵਿਰੋਧ ਕਰਨ ’ਤੇ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਹ ਉਥੋਂ ਨਿਕਲੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Babita

Content Editor

Related News