ਹਸਪਤਾਲ ''ਚ ਨਰਸ ਦਾ ਮਰੀਜ਼ ਦੇ ਅਟੈਂਡਰ ਨੂੰ ਬੋਤਲ ਸੁੱਟ ਕੇ ਮਾਰਨ ਦਾ ਵੀਡੀਓ ਹੋਇਆ ਵਾਇਰਲ
Friday, Jun 19, 2026 - 03:13 PM (IST)
ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹਾ ਹਸਪਤਾਲ 'ਚ ਗੁੱਸੇ ਨਰਸ ਦਾ ਮਰੀਜ਼ ਦੇ ਅਟੈਂਡਰ (ਸਹਾਇਕ) ਨੂੰ ਗਲੂਕੋਜ਼ ਦੀ ਬੋਤਲ ਸੁੱਟ ਕੇ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਵੀਰਵਾਰ ਨੂੰ ਮਰੀਜ਼ ਦੇ ਅਟੈਂਡਰ 'ਤੇ ਉਹ ਸਿਰਫ਼ ਇਸ ਗੱਲ 'ਤੇ ਗੁੱਸੇ ਹੋ ਗਈ ਕਿ ਉਸ ਨੇ ਪੁੱਛ ਲਿਆ ਕਿ ਤੁਸੀਂ ਅਜੇ ਤੱਕ ਬੋਤਲ ਕਿਉਂ ਨਹੀਂ ਬਦਲੀ ਹੈ। ਇਸ ਗੱਲ 'ਤੇ ਹਸਪਤਾਲ 'ਚ ਤਾਇਨਾਤ ਨਰਸ ਗੁੱਸੇ ਹੋ ਗਈ।
ਮਰੀਜ਼ ਦੇ ਅਟੈਂਡਰ ਨੂੰ ਉਸ ਨੇ ਬੋਤਲ ਸੁੱਟ ਕੇ ਮਾਰ ਦਿੱਤੀ। ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਸਪਤਾਲ ਦੇ ਸਿਵਲ ਸਰਜਨ ਗਜੇਂਦਰ ਸਿੰਘ ਤੋਮਰ ਨੇ ਕਿਹਾ ਕਿ ਨਰਸ ਅਤੇ ਅਟੈਂਡਰ ਦੀਆਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ। ਜਾਂਚ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
