ਜੇਲ ’ਚੋਂ ਮਹਾਠੱਗ ਸੁਕੇਸ਼ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਓਡੀਸ਼ਾ ਹਾਦਸੇ ਦੇ ਪੀੜਤਾਂ ਨੂੰ 10 ਕਰੋੜ ਦੇਣ ਦੀ ਕੀਤੀ ਪੇਸ਼ਕਸ਼

Saturday, Jun 17, 2023 - 10:08 AM (IST)

ਜੇਲ ’ਚੋਂ ਮਹਾਠੱਗ ਸੁਕੇਸ਼ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਓਡੀਸ਼ਾ ਹਾਦਸੇ ਦੇ ਪੀੜਤਾਂ ਨੂੰ 10 ਕਰੋੜ ਦੇਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ (ਬਿਊਰੋ) - ਦਿੱਲੀ ਦੀ ਮੰਡੋਲੀ ਜੇਲ ’ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਜੇਲ ’ਚੋਂ ਹੀ ਇਕ ਹੋਰ ਖ਼ਤ ਲਿਖਿਆ ਹੈ। ਖ਼ਤ ਲਿਖ ਕੇ ਨਵੇਂ-ਨਵੇਂ ਖੁਲਾਸੇ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨੇ ਇਸ ਵਾਰ ਰੇਲ ਮੰਤਰੀ ਨੂੰ ਖ਼ਤ ਲਿਖਿਆ ਹੈ। ਸੁਕੇਸ਼ ਨੇ ਆਪਣੇ ਖ਼ਤ ’ਚ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੁਕੇਸ਼ ਨੇ ਕਿਹਾ ਹੈ ਕਿ ਉਹ ਪੀੜਿਤ ਪਰਿਵਾਰਾਂ ਦੀ ਮਦਦ ਲਈ 10 ਕਰੋਡ਼ ਦੀ ਆਰਥਿਕ ਸਹਾਇਤਾ ਦੇਣਾ ਚਾਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪਿਓ ਦੀ ਅਰਥੀ ਵੇਖ ਨਿਸ਼ਾ ਬਾਨੋ ਦੀਆਂ ਨਿਕਲੀਆਂ ਚੀਕਾਂ, ਭੁੱਬਾਂ ਮਾਰ ਰੋਂਦੀ ਨੂੰ ਵੇਖ ਹਰ ਅੱਖ ਹੋਈ ਨਮ

ਸੁਕੇਸ਼ ਨੇ ਖ਼ਤ ’ਚ ਲਿਖਿਆ ਹੈ ਕਿ ਓਡੀਸ਼ਾ ਰੇਲ ਹਾਦਸੇ ਬਾਰੇ ਜਾਣ ਕੇ ਉਹ ਬੀਤੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਦੁਖੀ ਹੈ। ਉਸ ਨੇ ਲਿਖਿਆ ਹੈ ਕਿ ਉਹ ਹਾਦਸੇ ’ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਦੁਆ ਕਰਦਾ ਹੈ। ਸੁਕੇਸ਼ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ। ਇਸ ਲਈ ਰੇਲ ਮੰਤਰੀ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰੇ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਸੁਕੇਸ਼ ਨੇ ਪ੍ਰਸਤਾਵ ਦੇ ਨਾਲ ਇਹ ਵੀ ਕਿਹਾ ਕਿ ਉਹ ਜਿਹੜੇ ਪੈਸੇ ਦੇਣ ਦਾ ਪ੍ਰਸਤਾਵ ਪੇਸ਼ ਕਰ ਰਿਹਾ ਹੈ, ਉਹ ਉਸ ਨੇ ਪੂਰੀ ਤਰ੍ਹਾਂ ਕਾਨੂੰਨੀ ਢੰਗ ਨਾਲ ਕਮਾਏ ਹਨ, ਜਿਸ ਦੇ ਉਹ ਸਾਰੇ ਦਸਤਾਵੇਜ਼ ਵੀ ਦੇ ਸਕਦਾ ਹੈ। ਖ਼ਤ ’ਚ ਸੁਕੇਸ਼ ਨੇ ਪੀ. ਐੱਮ. ਮੋਦੀ ਦੀ ਅਗਵਾਈ ’ਚ ਭਾਰਤ ਸਰਕਾਰ ਨੇ ਜੋ ਰਾਹਤ-ਬਚਾਅ ਦੇ ਕਾਰਜ ਕੀਤੇ ਹਨ, ਉਸ ਦੀ ਵੀ ਤਾਰੀਫ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News